ਗੁਰਚਰਨ ਸਿੰਘ ਕਾਹਲੋਂ
ਸਿਡਨੀ, 6 ਦਸੰਬਰ
ਆਸਟਰੇਲਿਆਈ ਸਰਕਾਰ ਨੇ ਭਾਰਤੀ ਮੂਲ ਦੇ ਵਿਅਕਤੀ ਵੱਲੋਂ ਚਲਾਏ ਜਾਂਦੇ ਕਾਲਜ ਨੂੰ ਕਰੀਬ ਅੱਠ ਅਰਬ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ। ਰੌਇਲ ਨੌਰਥ ਸ਼ੋਰ ਹਸਪਤਾਲ ਦੇ ਮਾਲਕ ਡਾ. ਤੇਜ ਦੁੱਗਲ, ਜੋ ਕਿ ਸਿਡਨੀ ਰੇਡੀਓਲੌਜਿਸਟ ਦੇ ਮੈਡੀਕਲ ਕਾਲਜਾਂ ਦੀ ਚੇਨ ਦੇ ਮਾਲਕ ਹਨ, ਨੂੰ ਜੁਰਮਾਨਾ ਕੀਤਾ ਗਿਆ ਹੈ, ਜਿਸ ਕਾਰਨ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦਾ ਭਵਿੱਖ ਡਾਵਾਂਡੋਲ ਹੋ ਗਿਆ ਹੈ। ਡਾ. ਦੁੱਗਲ ਦੇ ਪਰਿਵਾਰ ਵੱਲੋਂ ਪਾਰਕਲੀ ਵਿੱਚ ਬਜ਼ੁਰਗਾਂ ਲਈ ਗੈਰ-ਵਪਾਰਕ ਚੈਰਿਟੀ ਟਰੱਸਟ ਵੀ ਸੇਵਾ ਦੇ ਨਾਮ ਹੇਠ ਚਲਾਇਆ ਜਾਂਦਾ ਹੈ। ਇੱਥੇ ਮੁਫ਼ਤ ਲੈਪਟਾਪ ਦੇਣ ਦਾ ਲਾਲਚ ਦੇ ਕੇ ਵਿਦਿਆਰਥੀਆਂ ਨੂੰ ਕਾਲਜਾਂ ਵਿਚ ਦਾਖਲ ਕਰ ਕੇ ਸਰਕਾਰੀ ਫੰਡਿੰਗ ਨੂੰ ਚੂਨਾ ਲਗਾਏ ਜਾਣ ਦਾ ਪਤਾ ਲੱਗਾ ਹੈ। ਇਸ ਕਾਰੋਬਾਰ ਲਈ 15.3 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।