ਬਰਲਿਨ: ਜਰਮਨੀ ਦੀਆਂ ਪਾਰਟੀਆਂ ਨੇ ਨਵੀਂ ਗੱਠਜੋੜ ਸਰਕਾਰ ‘ਤੇ ਸਹੀ ਪਾ ਦਿੱਤੀ ਹੈ। ਓਲਫ ਸ਼ੁਲਜ਼ ਹੁਣ ਚਾਂਸਲਰ ਏਂਜਲਾ ਮਰਕਲ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼ੁਲਜ਼ ਦੀ ਸੋਸ਼ਲ ਡੈਮੋਕ੍ਰੈਟ ਪਾਰਟੀ, ਗਰੀਨ ਪਾਰਟੀ ਅਤੇ ਫ਼ਰੀ ਡੈਮੋਕ੍ਰੈਟ ਪਾਰਟੀ ਵਿਚਾਲੇ ਸਹਿਮਤੀ ਬਣ ਗਈ ਸੀ। ਸ਼ੁਲਜ਼ ਨੂੰ ਅੱਜ ਸੰਸਦ ਵਿਚ ਚਾਂਸਲਰ ਚੁਣ ਲਿਆ ਗਿਆ। ਜ਼ਿਕਰਯੋਗ ਹੈ ਕਿ ਮਰਕਲ ਕਰੀਬ 16 ਸਾਲ ਚਾਂਸਲਰ ਰਹੀ ਹੈ, ਪਰ ਉਨ੍ਹਾਂ ਪੰਜਵਾਂ ਕਾਰਜਕਾਲ ਨਹੀਂ ਮੰਗਿਆ। ਮਰਕਲ ਨੇ 22 ਨਵੰਬਰ, 2005 ਨੂੰ ਅਹੁਦਾ ਸੰਭਾਲਿਆ ਸੀ। -ਏਪੀ