ਤਾਮਿਲ ਨਾਡੂ: ਸੀਡੀਐੱਸ ਵਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰ ਫ਼ੌਜੀ ਅਧਿਕਾਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ


ਕੋਇੰਬਟੂਰ, 8 ਦਸੰਬਰ

ਅੱਜ ਤਾਮਿਲ ਨਾਡੂ ਵਿੱਚ ਸੀਡੀਐੱਸ ਜਨਰਲ ਵਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਤੇ ਹੋਰ ਕਈ ਥਲ ਸੈਨਾ ਅਧਿਕਾਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਐੱਮਆਈ 17 ਵੀ 5 ਹਾਦਸੇ ਦਾ ਸ਼ਿਕਾਰ ਹੋ ਗਿਆ। ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਹ ਹਾਦਸਾ ਤਾਮਿਲ ਨਾਡੂ ਦੇ ਨੀਲਗਿਰੀ ਜ਼ਿਲ੍ਹੇ ਦ ਕੁਨੂਰ ਵਿੱਚ ਡਿੱਗਿਆ। ਇਸ ਵਿੱਚ 14 ਅਧਿਕਾਰੀ ਸਵਾਰ ਸਨ ਤੇ ਤਿੰਨ ਨੂੰ ਬਚਾਇਆ ਗਿਆ ਹੈ। ਮੌਸਮ ਦੀ ਖਰਾਬੀ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹੈਲੀਕਾਪਟਰ ‘ਚ ਬ੍ਰਿਗੇਡੀਅਰ ਐੱਲਐੱਸ ਲੱਧੜ, ਲੈਫ. ਕਰਨਰਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਹੌਲਦਾਰ ਸਤਪਾਲ ਸਵਾਰ ਸਨ। ਇਸ ਘਟਨਾ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦਿੱਤੀ ਗਈ ਹੈ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਕੇ ‘ਤੇ ਜਾ ਰਹੇ ਹਨ।



Source link