ਮੁੰਬਈ: ਸੁਧਾ ਭਾਰਦਵਾਜ ਕਿਸੇ ਵੇਲੇ ਵੀ ਜੇਲ੍ਹ ਤੋਂ ਆ ਸਕਦੀ ਹੈ ਬਾਹਰ, ਅਦਾਲਤ ਨੇ ਰਿਹਾਈ ਲਈ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ


ਮੁੰਬਈ, 8 ਦਸੰਬਰ

ਵਕੀਲ-ਕਾਰਕੁਨ ਸੁਧਾ ਭਾਰਦਵਾਜ ਨੂੰ 50,000 ਰੁਪਏ ਦੀ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਇਹ ਗੱਲ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਅੱਜ ਕਹੀ। ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਤਕਨੀਕੀ ਖ਼ਰਾਬੀ ਦੇ ਆਧਾਰ ‘ਤੇ ਭਾਰਦਵਾਜ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਭਾਰਦਵਾਜ ਨੂੰ ਨਕਦ ਜ਼ਮਾਨਤ ਜਮ੍ਹਾਂ ਕਰਾਉਣ ਦੀ ਇਜਾਜ਼ਤ ਦਿੱਤੀ ਤਾਂ ਜੋ ਉਹ ਬੁੱਧਵਾਰ ਜਾਂ ਵੀਰਵਾਰ ਨੂੰ ਜੇਲ੍ਹ ਤੋਂ ਬਾਹਰ ਆ ਸਕੇ। ਫਿਲਹਾਲ ਉਹ ਮੁੰਬਈ ਦੀ ਭਾਇਖਲਾ ਜੇਲ੍ਹ ‘ਚ ਬੰਦ ਹੈ।



Source link