ਅਲਾਹਾਬਾਦ ਹਾਈ ਕੋਰਟ ਵੱਲੋਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਨੋਟਿਸ ਜਾਰੀ


ਅਲਾਹਾਬਾਦ, 9 ਦਸੰਬਰ

ਅਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਇਕ ਵਿਅਕਤੀ ਨੂੰ ਉਸ ਦੇ ਘਰੋਂ ਕੱਢਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਇਸ ਸਬੰਧੀ ਜਵਾਬ ਮੰਗਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਜਿਹਾ ਇਕ ਔਰਤ ਦੀ ਮਦਦ ਕਰਨ ਲਈ ਕੀਤਾ। ਉਨ੍ਹਾਂ ਨੇ ਮਕਾਨ ਖਾਲੀ ਕਰਾਉਣ ਲਈ ਐਸਐਸਪੀ ਨੂੰ ਕਿਹਾ ਸੀ। ਜਸਟਿਸ ਮਨੋਜ ਗੁਪਤਾ ਅਤੇ ਜਸਟਿਸ ਓਪੀ ਤ੍ਰਿਪਾਠੀ ਦੀ ਦੋ ਮੈਂਬਰੀ ਬੈਂਚ ਨੇ ਵਿਸ਼ਨੂੰ ਮੂਰਤੀ ਤ੍ਰਿਪਾਠੀ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ 2022 ਨੂੰ ਹੋਵੇਗੀ। -ਪੀਟੀਆਈSource link