ਓਲਫ ਸ਼ੁਲਜ਼ ਨੇ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕੀ

ਓਲਫ ਸ਼ੁਲਜ਼ ਨੇ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕੀ


ਬਰਲਿਨ: ਓਲਫ ਸ਼ੁਲਜ਼ ਨੇ ਅੱਜ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕ ਲਈ। ਇਸ ਤੋਂ ਪਹਿਲਾਂ ਸੰਸਦ ਨੇ ਸ਼ੁਲਜ਼ ਨੂੰ ਦੇਸ਼ ਦਾ ਚਾਂਸਲਰ ਚੁਣ ਲਿਆ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹ ਜਰਮਨੀ ਦੇ ਨੌਵੇਂ ਚਾਂਸਲਰ ਹੋਣਗੇ। ਉਹ 16 ਸਾਲ ਤੋਂ ਚਾਂਸਲਰ ਰਹੀ ਏਂਜਲਾ ਮਰਕਲ ਦੀ ਥਾਂ ਲੈਣਗੇ। ਇਸ ਦੇ ਨਾਲ ਹੀ ਯੂਰੋਪੀਅਨ ਯੂਨੀਅਨ ਦੇ ਇਸ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਜ਼ਿਕਰਯੋਗ ਹੈ ਕਿ ਜਰਮਨੀ ਯੂਰੋਪ ਦੀ ਸਭ ਤੋਂ ਵੱਡੀ ਆਰਥਿਕਤਾ ਵੀ ਹੈ। -ਏਪੀ



Source link