ਬ੍ਰਿਗੇਡੀਅਰ ਲਿੱਦੜ ਦਾ ਫ਼ੌਜੀ ਸਨਮਾਨ ਨਾਲ ਸਸਕਾਰ, ਰਾਜਨਾਥ, ਖੱਟੜ ਤੇ ਹੋਰਾਂ ਨੇ ਸ਼ਰਧਾਂਜਲੀਆਂ ਦਿੱਤੀਆਂ


ਨਵੀਂ ਦਿੱਲੀ, 10 ਦਸੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਾਮਿਲਨਾਡੂ ‘ਚ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ ਬ੍ਰਿਗੇਡੀਅਰ ਐੱਲਐੱਸ ਲਿਦੱੜ ਦੀ ਮ੍ਰਿਤਕ ਦੇਹ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬ੍ਰਿਗੇਡੀਅਰ ਦੀ ਦੇਹ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਦਿੱਲੀ ਛਾਉਣੀ ਦੇ ਬਰਾੜ ਚੌਕ ਵਿਖੇ ਰੱਖਿਆ ਗਿਆ। ਸ੍ਰੀ ਰਾਜਨਾਥ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਾਅਦ ਦੁਪਹਿਰ ਬ੍ਰਿਗੇਡੀਅਰ ਦਾ ਪੂਰੇ ਫ਼ੌਜੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ।Source link