ਮੁਅੱਤਲ ਸੰਸਦ ਮੈਂਬਰਾਂ ਨੇ ਰਾਵਤ ਤੇੇ ਹੋਰ ਫੌਜੀ ਜਵਾਨਾਂ ਦੇ ਸਨਮਾਨ ’ਚ ਧਰਨਾ ਦੂਜੇ ਦਿਨ ਵੀ ਮੁਲਤਵੀ ਕੀਤਾ


ਨਵੀਂ ਦਿੱਲੀ, 10 ਦਸੰਬਰ

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕੀਤੇ ਰਾਜ ਸਭਾ ਦੇ 12 ਮੈਂਬਰਾਂ ਨੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਫੌਜ ਦੇ 11 ਹੋਰ ਜਵਾਨਾਂ ਦੀ ਮੌਤ ਦੇ ਮੱਦੇਨਜ਼ਰ ਉਨ੍ਹਾਂ ਦੇ ਸਨਮਾਨ ‘ਚ ਅੱਜ ਦਿੱਤਾ ਜਾਣ ਵਾਲਾ ਧਰਨਾ ਵੀ ਮੁਲਤਵੀ ਕਰ ਦਿੱਤਾ। ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ ਵੀ ਬੀਤੇ ਦਿਨ ਮੁਲਤਵੀ ਕਰ ਦਿੱਤਾ ਸੀ। ਇਹ ਸਾਰੇ ਸੰਸਦ ਭਵਨ ਕੰਪਲੈਕਸ ‘ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨਾ ਦਿੰਦੇ ਹਨ।Source link