ਨਵੀਂ ਦਿੱਲੀ, 10 ਦਸੰਬਰ
ਕਿਸਾਨੀ ਅੰਦੋਲਨ ਦੀ ਜਿੱਤ ਮਗਰੋਂ ਸਿੰਘੂ ਸਰਹੱਦ ‘ਤੇ ਕਿਸਾਨਾਂ ਨੇ ਟੈਂਟ ਉਤਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਸਾਮਾਨ ਟਰੱਕਾਂ ਵਿੱਚ ਲੱਦਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ‘ਬੋਲੇ ਸੋ ਨਿਹਾਲ—‘ ਦੇ ਜੈਕਾਰੇ ਵੀ ਬੁਲਾਏ ਜਾ ਰਹੇ ਹਨ। ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਕਿਸਾਨ ਹੁਣ ਸ਼ਨੀਵਾਰ ਸਵੇਰੇ ਵੇਲੇ ਘਰਾਂ ਨੂੰ ਚਾਲੇ ਪਾਉਣਗੇ। ਫਰੀਦਕੋਟ ਇਲਾਕੇ ਦੇ ਕਿਸਾਨ ਜੱਸਾ ਸਿੰਘ (69) ਨੇ ਦੱਸਿਆ ਕਿ ਇਨ੍ਹਾਂ ਟੈਂਟਾਂ ਨੂੰ ਲਗਾਉਣ ਲਈ ਕਾਫੀ ਸਮਾਂ ਲੱਗਿਆ ਸੀ ਪਰ ਟੈਂਟ ਉਤਾਰਨ ਵੇਲੇ ਜਲਦੀ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਭਲਕੇ ਘਰਾਂ ਵੱਲ ਜਾਣਾ ਹੈ। ਇਸੇ ਦੌਰਾਨ ਕਿਸਾਨ ਮਹਿਲਾਵਾਂ ਵੱਲੋਂ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਜਲੰਧਰ ਦੀ ਮਾਈ ਕੌਰ (61) ਨੇ ਦੱਸਿਆ ਕਿ ਸਟੋਵ ਅਤੇ ਭਾਂਡੇ ਬਾਅਦ ਵਿੱਚ ਪੈਕ ਕੀਤੇ ਜਾਣਗੇ ਕਿਉਂਕਿ ਹਾਲੇ ਰਾਤ ਦਾ ਖਾਣਾ ਵੀ ਬਣਾਉਣਾ ਹੈ। -ਪੀਟੀਆਈ