ਓਮੀਕਰੋਨ: ਲੋਕਾਂ ਵਿੱਚ ਮਾਸਕ ਦੇ ਘਟਦੇ ਰੁਝਾਨ ਤੋਂ ਸਰਕਾਰ ਚਿੰਤਤ

ਓਮੀਕਰੋਨ: ਲੋਕਾਂ ਵਿੱਚ ਮਾਸਕ ਦੇ ਘਟਦੇ ਰੁਝਾਨ ਤੋਂ ਸਰਕਾਰ ਚਿੰਤਤ


ਨਵੀਂ ਦਿੱਲੀ: ਸਰਕਾਰ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਦੇਸ਼ ਵਿੱਚ ਲੋਕਾਂ ਵਿਚਾਲੇ ਮਾਸਕ ਪਹਿਨਣ ਦਾ ਘੱਟ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਟੀਕਾਕਰਨ ਜ਼ਰੂਰ ਕਰਵਾਉਣ। ਇੰਸਟੀਟਿਊਟ ਆਫ਼ ਹੈਲਥ ਮੈਟ੍ਰਿਕਸ ਵੱਲੋਂ ਕੀਤੇ ਗਏ ਮੁਲਾਂਕਣ ਦਾ ਹਵਾਲਾ ਦਿੰਦਿਆਂ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ.ਕੇ. ਪਾਲ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਦੇਸ਼ ਵਿੱਚ ਲੋਕਾਂ ‘ਚ ਮਾਸਕ ਪਹਿਨਣ ਦਾ ਰੁਝਾਨ ਘੱਟ ਕੇ ਦੂਜੀ ਲਹਿਰ ਤੋਂ ਪਹਿਲਾਂ ਵਾਲੇ ਪੱਧਰ ‘ਤੇ ਪਹੁੰਚ ਗਿਆ ਹੈ ਅਤੇ ਇਸ ਤਰ੍ਹਾਂ ਅਸੀਂ ਮੁੜ ਤੋਂ ਖ਼ਤਰੇ ਵਾਲੇ ਜ਼ੋਨ ਵਿੱਚ ਪਹੁੰਚ ਗਏ ਹਾਂ। ਸਾਨੂੰ ਇਹ ਚੇਤੇ ਰੱਖਣਾ ਹੋਵੇਗਾ ਕਿ ਮਾਸਕ ਤੇ ਵੈਕਸੀਨ ਦੋਵੇਂ ਜ਼ਰੂਰੀ ਹਨ। ਲੋਕਾਂ ਨੂੰ ਵਿਸ਼ਵ ਦੇ ਹਾਲਾਤ ਤੋਂ ਸਬਕ ਲੈਣਾ ਚਾਹੀਦਾ ਹੈ।’ -ੲੇਜੰਸੀ



Source link