ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 11 ਦਸੰਬਰ
ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਖੇਤਰ ਵਿੱਚ ਸਰਿਯੂ ਨਹਿਰ ਕੌਮੀ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ‘ਤੇ 9800 ਕਰੋੜ ਦੀ ਲਾਗਤ ਆਈ ਹੈ ਜਿਨ੍ਹਾਂ ਵਿੱਚੋਂ 4600 ਕਰੋੜ ਰੁਪਏ ਦਾ ਪ੍ਰਬੰਧ ਪਿੱਛਲੇ ਚਾਰ ਸਾਲਾਂ ਵਿੱਚ ਕੀਤਾ ਗਿਆ ਸੀ। ਇਸ ਪ੍ਰਾਜੈਕਟ ਤਹਿਤ ਪੰਜ ਨਦੀਆਂ ਘਗਾਰਾ, ਸਰਿਯੂ, ਰਾਪਤੀ, ਬਾਨਗੰਗਾ ਤੇ ਰੋਹੀਨੀ ਨੂੰ ਆਪਸ ਵਿੱਚ ਜੋੜਿਆ ਗਿਆ ਹੈ ਤਾਂ ਕਿ ਇਲਾਕੇ ਵਿੱਚ ਪਾਣੀ ਦੀ ਸੱਦਵਰਤੋਂ ਕੀਤੀ ਜਾ ਸਕੇ। ਇਸ ਪ੍ਰਾਜੈਕਟ ਤਹਿਤ 14 ਲੱਖ ਹੈਕਟੇਅਰ ਰਕਬੇ ਵਿੱਚ ਸਿੰਜਾਈ ਦੀ ਸਹੂਲਤ ਮਿਲੇਗੀ ਜਿਸ ਨਾਲ 6200 ਪਿੰਡਾਂ ਦੇ 29 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ।