ਦਿੱਲੀ ’ਚ ਓਮੀਕਰੋਨ ਦਾ ਦੂਜਾ ਕੇਸ ਮਿਲਿਆ

ਦਿੱਲੀ ’ਚ ਓਮੀਕਰੋਨ ਦਾ ਦੂਜਾ ਕੇਸ ਮਿਲਿਆ


ਨਵੀਂ ਦਿੱਲੀ: ਦਿੱਲੀ ਵਿੱਚ ਓਮੀਕਰੋਨ ਦਾ ਦੂਜਾ ਕੇਸ ਸਾਹਮਣੇ ਆਇਆ ਹੈ। ਸੂਤਰਾਂ ਨੇ ਦੱਸਿਆ ਕਿ ਜ਼ਿੰਬਾਬਵੇ, ਦੱਖਣੀ ਅਫਰੀਕਾ ਦੀ ਟਰੈਵਲ ਹਿਸਟਰੀ ਵਾਲਾ ਇੱਕ ਵਿਅਕਤੀ ਓਮੀਕਰੋਨ ਪਾਜ਼ੇਟਿਵ ਪਾਇਆ ਗਿਆ ਅਤੇ ਕਰੋਨਾ ਲਾਗ ਦੇ ਇਸ ਨਵੇਂ ਰੂਪ ਦਾ ਦਿੱਲੀ ਵਿੱਚ ਇਹ ਦੂਜਾ ਕੇਸ ਹੈ। ਐੱਲਐੱਨਜੇਪੀ ਹਸਪਤਾਲ ਵਿੱਚ ਦਾਖਲ ਪੀੜਤ ਮਰੀਜ਼ 35 ਸਾਲਾਂ ਦਾ ਹੈ ਅਤੇ ਉਸ ਨੂੰ ਸਿਰਫ ਸਰੀਰਕ ਕਮਜ਼ੋਰੀ ਹੈ। ਇਹ ਹਸਪਤਾਲ ਕਰੋਨਵਾਇਰਸ ਦੇ ਨਵੇਂ ਓਮੀਕਰੋਨ ਰੂਪ ਨਾਲ ਪੀੜਤ ਮਰੀਜ਼ਾਂ ਲਈ ਰਾਖਵਾਂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਉਕਤ ਵਿਅਕਤੀ ਦਾ ਕਰੋਨਾ ਰੋਕੂ ਟੀਕਾਕਰਨ ਵੀ ਹੋ ਚੁੱਕਾ ਹੈ। ਉਸ ਵਿੱਚ ਓਮੀਕਰੋਨ ਦੇ ਹਲਕੇ ਲੱਛਣ ਹਨ। -ਪੀਟੀਆਈ



Source link