ਹੁਣ ਬੈਂਕ ਡੁੱਬਣ ’ਤੇ ਲੋਕਾਂ ਦਾ ਪੈਸਾ ਨਹੀਂ ਡੁੱਬਦਾ: ਮੋਦੀ

ਹੁਣ ਬੈਂਕ ਡੁੱਬਣ ’ਤੇ ਲੋਕਾਂ ਦਾ ਪੈਸਾ ਨਹੀਂ ਡੁੱਬਦਾ: ਮੋਦੀ


ਨਵੀਂ ਦਿੱਲੀ, 12 ਦਸੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬੈਂਕਾਂ ਦੇ ਡੁੱਬਣ ‘ਤੇ ਜਮ੍ਹਾਕਰਤਾ ਦਾ ਪੈਸਾ ਹੁਣ ਨਹੀਂ ਡੁੱਬਦਾ ਅਤੇ ਉਨ੍ਹਾਂ ਦੀ ਜਮ੍ਹਾ ਰਾਸ਼ੀ ਦਾ ਭੁਗਤਾਨ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇੱਥੇ ਵਿਗਿਆਨ ਭਵਨ ਵਿੱਚ ‘ਜਮਾਕਰਤਾ ਪ੍ਰਥਮ: ਗਾਰੰਟੀਸ਼ੁਦਾ ਸਮਾਂਬੱਧ ਜਮ੍ਹਾਂ ਬੀਮਾ ਭੁਗਤਾਨ 5 ਲੱਖ ਰੁਪਏ ਤੱਕ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਜਮ੍ਹਾਂਕਰਤਾ ਡੁੱਬੇ ਬੈਂਕਾਂ ਤੋਂ ਆਪਣਾ ਪੈਸਾ ਵਾਪਸ ਲੈਣ ਲਈ ਸੰਘਰਸ਼ ਕਰਦੇ ਸਨ।ਗਰੀਬ, ਮੱਧ ਵਰਗ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝਦਾ ਰਿਹਾ। ਜੇਕਰ ਬੈਂਕਾਂ ਨੂੰ ਬਚਾਉਣਾ ਹੈ ਤਾਂ ਜਮ੍ਹਾਂਕਰਤਾ ਨੂੰ ਸੁਰੱਖਿਅਤ ਕਰਨਾ ਹੋਵੇਗਾ। ਅਸੀਂ ਬੈਂਕਾਂ ਨੂੰ ਬਚਾਅ ਕੇ ਇਹ ਸੁਰੱਖਿਆ ਜਮ੍ਹਾਕਰਤਾ ਨੂੰ ਦਿੱਤੀ ਹੈ।



Source link