ਅਮਰੀਕਾ ਨੇ ਚੀਨ ਸਣੇ ਚਾਰ ਮੁਲਕਾਂ ’ਤੇ ਪਾਬੰਦੀਆਂ ਲਾਈਆਂ


ਵਾਸ਼ਿੰਗਟਨ: ਅਮਰੀਕਾ ਨੇ ਚੀਨ, ਮਿਆਂਮਾਰ, ਉੱਤਰੀ ਕੋਰੀਆ ਤੇ ਬੰਗਲਾਦੇਸ਼ ਨਾਲ ਜੁੜੇ ਦਰਜਨਾਂ ਲੋਕਾਂ ਅਤੇ ਇਕਾਈਆਂ ਉਤੇ ਮਨੁੱਖੀ ਹੱਕਾਂ ਨਾਲ ਜੁੜੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਚੀਨ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ‘ਸੈਂਸਟਾਈਮ’ ਗਰੁੱਪ ਨੂੰ ਨਿਵੇਸ਼ ਦੇ ਮਾਮਲੇ ਵਿਚ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ ਹੈ। ਕੈਨੇਡਾ ਤੇ ਯੂਕੇ ਨੇ ਵੀ ਅਮਰੀਕਾ ਦੇ ਨਾਲ ਰਲ ਕੇ ਪਾਬੰਦੀਆਂ ਲਾਈਆਂ ਹਨ। ਵਾਸ਼ਿੰਗਟਨ ਸਥਿਤ ਚੀਨ ਦੇ ਦੂਤਾਵਾਸ ਨੇ ਅਮਰੀਕਾ ਦੇ ਕਦਮ ਨੂੰ ਨਕਾਰਦਿਆਂ ਕਿਹਾ ਕਿ ‘ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਹੈੈ। -ਰਾਇਟਰਜ਼



Source link