ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਕਰੋਨਾ ਪਾਜ਼ੇਟਿਵ


ਜੋਹਾਨੈੱਸਬਰਗ, 13 ਦਸੰਬਰ

ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਕਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਚ ਲਾਗ ਦੇ ਹਲਕੇ ਲੱਛਣ ਹਨ। ਉਨ੍ਹਾਂ ਦੇ ਦਫ਼ਤਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਮਾਫੋਸਾ ਅਜਿਹੇ ਦਿਨ ਲਾਗ ਤੋਂ ਪੀੜਤ ਪਾਏ ਗਏ ਹਨ ਜਦੋਂ ਦੇਸ਼ ਵਿਚ ਰੋਜ਼ਾਨਾ ਦੇ ਰਿਕਾਰਡ 37,875 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦਿਨ ਪਹਿਲਾਂ ਮਾਮਲਿਆਂ ਦੀ ਗਿਣਤੀ 17,154 ਸੀ। ਮੰਤਰੀ ਮੋਂਡਲੀ ਗੁੰਗੂਬੇਲੇ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਠੀਕ ਹਨ ਅਤੇ ਦੱਖਣੀ ਅਫ਼ਰੀਕੀ ਰਾਸ਼ਟਰੀ ਰੱਖਿਆ ਬਲ ਦੀ ਦੱਖਣੀ ਅਫ਼ਰੀਕੀ ਸਿਹਤ ਸੇਵਾ ਉਨ੍ਹਾਂ ਦੀ ਸਿਹਤ ਉੱਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਟੀਕਾਕਰਨ ਕਰਵਾ ਚੁੱਕੇ ਹਨ ਅਤੇ ਕੇਪ ਟਾਊਨ ਵਿਚ ਇਕਾਂਤਵਾਸ ਵਿਚ ਹਨ ਅਤੇ ਅਗਲੇ ਹਫ਼ਤੇ ਤੱਕ ਲਈ ਸਾਰੀ ਜ਼ਿੰਮੇਵਾਰੀਆਂ ਉਪ ਰਾਸ਼ਟਰਪਤੀ ਡੇਵਿਡ ਮਾਬੂਜ਼ਾ ਨੂੰ ਸੌਂਪ ਦਿੱਤੀਆਂ ਗਈਆਂ ਹਨ। ਐਤਵਾਰ ਨੂੰ ਰਾਮਾਫੋਸਾ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਕੋਵਿਡ ਸਬੰਧੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।

ਉੱਧਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹੋਏ ਟਵੀਟ ਕੀਤਾ, ”ਮੇਰੇ ਦੋਸਤ ਸਿਰਿਲ ਰਾਮਾਫੋਸਾ ਦੇ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।”Source link