ਦਿੱਲੀ-ਕਾਠਮੰਡੂ ਬੱਸ ਸੇਵਾ 15 ਦਸੰਬਰ ਤੋਂ ਹੋਵੇਗੀ ਬਹਾਲ

ਦਿੱਲੀ-ਕਾਠਮੰਡੂ ਬੱਸ ਸੇਵਾ 15 ਦਸੰਬਰ ਤੋਂ ਹੋਵੇਗੀ ਬਹਾਲ


ਨਵੀਂ ਦਿੱਲੀ, 14 ਦਸੰਬਰ

ਕਰੋਨਾ ਦੇ ਮੱਦੇਨਜ਼ਰ ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਈ ਦਿੱਲੀ-ਕਾਠਮੰਡੂ ਬੱਸ ਸੇਵਾ 15 ਦਸੰਬਰ ਤੋਂ ਬਹਾਲ ਹੋ ਜਾਵੇਗੀ। ਟਰਾਂਸਪੋਰਟ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਡਿਪਟੀ ਚੀਫ਼ ਜਨਰਲ ਮੈਨੇਜਰ (ਆਰਆਰ) ਆਰਐੱਸ ਮਿਨਹਾਸ ਨੇ ਦੱਸਿਆ ਕਿ ਡੀਟੀਸੀ ਨੇ ਬੀਤੇ ਦਿਨੀਂ ਇੱਕ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਅੰਬੇਦਕਰ ਬੱਸ ਟਰਮੀਨਲ ਤੋਂ ਦਿੱਲੀ-ਕਾਠਮੰਡੂ ਬੱਸ 15 ਦਸੰਬਰ ਨੂੰ ਸਵੇਰੇ ਦਸ ਵਜੇ ਚੱਲੇਗੀ। ਡੀਟੀਸੀ ਨੇ ਬੱਸ ਚਲਾਉਣ ਲਈ ਸਕਾਈਲਾਈਨ ਇੰਡੀਆ (ਮੋਟਰਜ਼) ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਕੀਤਾ ਹੈ। ਭਾਰਤ ਤੇ ਨੇਪਾਲ ਦੀਆਂ ਰਾਜਧਾਨੀਆਂ ਨੂੰ ਜੋੜਨ ਵਾਲੀ ਇਹ ਬੱਸ ਸੇਵਾ ਨਵੰਬਰ 2014 ਵਿੱਚ ਸ਼ੁਰੂ ਕੀਤੀ ਗਈ ਸੀ। -ਪੀਟੀਆਈ



Source link