ਫਗਵਾੜਾ: ਪਿੰਡ ਭੁੱਲਾਰਾਈ ’ਚ ਨਸ਼ਾ ਤਸਕਰਾਂ ’ਤੇ  ਛਾਪਾ, 5 ਗ੍ਰਿਫ਼ਤਾਰ


ਜਸਵੀਰ ਸਿੰਘ ਚਾਨਾ

ਫਗਵਾੜਾ, 14 ਦਸੰਬਰ

ਇਥੋਂ ਦੇ ਨੇੜਲੇ ਪਿੰਡ ਭੁੱਲਾਰਾਈ ਵਿਖੇ ਜ਼ਿਲ੍ਹਾ ਕਪੂਰਥਲਾ ਦੀ ਪੁਲੀਸ ਨੇ ਛਾਪਾ ਦੌਰਾਨ ਨਸ਼ੇ ਦੀ ਤਸਕਰੀ ਤੇ ਡਰੱਗ ਮਨੀ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਵੱਲੋਂ ਅੱਜ ਤੜਕਸਾਰ ਹੀ ਇੱਥੇ ਰੇਡ ਕੀਤੀ ਅਤੇ ਪੁਲੀਸ ਨੂੰ ਅਹਿਮ ਪ੍ਰਾਪਤੀ ਹੋਣ ਦੀ ਸੰਭਾਵਨਾ ਹੈ।Source link