ਜਕਾਰਤਾ: ਇੰਡੋਨੇਸ਼ੀਆ ਦੇ ਫਲੋਰੇਸ ਟਾਪੂ ਨੇੜੇ ਸਮੁੰਦਰ ਵਿੱਚ ਅੱਜ 7.3 ਸ਼ਿੱਦਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਮਗਰੋਂ ਮੌਸਮ ਵਿਗਿਆਨਕ ਏਜੰਸੀ ਨੇ ਸੰਭਾਵਿਤ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਸੀ, ਪਰ ਮਗਰੋਂ ਇਸ ਨੂੰ ਵਾਪਸ ਲੈ ਲਿਆ ਗਿਆ। ਅਮਰੀਕੀ ਭੂਵਿਗਿਆਨ ਸਰਵੇਖਣ ਮੁਤਾਬਕ, ਅੱਜ ਆਏ ਭੂਚਾਲ ਦਾ ਕੇਂਦਰ ਸਮੁੰਦਰ ਵਿੱਚ 18.5 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਅਤੇ ਇਹ ਮਊਮੇਰੇ ਸ਼ਹਿਰ ਤੋਂ ਲਗਪਗ 112 ਕਿਲੋਮੀਟਰ ਦੂਰ ਹੈ। -ਏਪੀ