ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਯੁੱਧਿਆ ਵਿੱਚ ਅੱਜ ਕਰਨਗੇ ਪੂਜਾ ਅਰਚਨਾ


ਅਯੁੱਧਿਆ(ਯੂਪੀ), 14 ਦਸੰਬਰ

ਭਾਜਪਾ ਸ਼ਾਸਿਤ ਰਾਜਾਂ ਦੇ 11 ਮੁੱਖ ਮੰਤਰੀ ਬੁੱਧਵਾਰ ਨੂੰ ਅਯੁੱਧਿਆ ਵਿੱਚ ਆਰਜ਼ੀ ਮੰਦਿਰ ਵਿੱਚ ਪੂਜਾ ਅਰਚਨਾ ਕਰਨਗੇ। 11 ਮੁੱਖ ਮੰਤਰੀਆਂ ਤੇ ਤਿੰਨ ਉਪ ਮੁੱਖ ਮੰਤਰੀਆਂ ਦੇ ਪ੍ਰੋਟੋਕਾਲ ਅਧਿਕਾਰੀ ਅੱਜ ਅਯੁੱਧਿਆ ਪੁੱਜ ਗਏ ਹਨ। ਸੀਨੀਅਰ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਅੱਜ ਸ਼ਾਮੀਂ ਵਾਰਾਨਸੀ ਤੋਂ ਲਖਨਊ ਪੁੱਜ ਗਏ ਹਨ ਤੇ ਉਹ ਅੱਜ ਰਾਤ ਇਥੇ ਸੂਬਾਈ ਰਾਜਧਾਨੀ ਵਿੱਚ ਹੀ ਰੁਕਣਗੇ। ਅਧਿਕਾਰੀ ਨੇ ਕਿਹਾ ਕਿ ਉਹ ਭਲਕੇ ਬੁੱਧਵਾਰ ਨੂੰ ਸਵੇਰੇ 11 ਵਜੇ ਅਯੁੱਧਿਆ ਪੁੱਜਣਗੇ। ਆਪਣੀ ਇਸ ਫੇਰੀ ਦੌਰਾਨ ਮੁੱਖ ਮੰਤਰੀ ਪਹਿਲਾਂ ਹਨੂੰਮਾਨਗੜੀ ਮੰਦਿਰ ਜਾਣਗੇ ਤੇ ਮਗਰੋਂ ਰਾਮ ਜਨਮਭੂਮੀ ਜਾਣਗੇ, ਜਿੱਥੇ ਮੰਦਿਰ ਦੀ ਉਸਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਅਸਾਮ, ਨਾਗਾਲੈਂਡ, ਮਨੀਪੁਰ, ਤ੍ਰਿਪੁਰਾ, ਗੁਜਰਾਤ, ਹਰਿਆਣਾ ਤੇ ਗੋਆ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਬਿਹਾਰ ਤੇ ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ।

ਸੂਤਰਾਂ ਨੇ ਇਸ਼ਾਰਾ ਕੀਤਾ ਕਿ ਸਿੱਕਮ, ਮੇਘਾਲਿਆ, ਮਿਜ਼ੋਰਮ, ਕਰਨਾਟਕ ਤੇ ਪੁੱਡੂਚੇਰੀ ਦੇ ਮੁੱਖ ਮੰਤਰੀਆਂ ਦੇ ਵੀ ਅਯੁੱਧਿਆ ਆਉਣ ਦੀ ਉਮੀਦ ਹੈ। ਉਹ ਮੁੱਖ ਮੰਤਰੀਆਂ ਦੇ ਕਾਨਕਲੇਵ ਵਿੱਚ ਵੀ ਸ਼ਾਮਲ ਹੋਣਗੇ। -ਪੀਟੀਆਈSource link