ਚਮਕੌਰ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ 101 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦਾ ਮਨੋਰਥ ਸਿੱਖ ਪੰਥ ਤੇ ਪੰਜਾਬੀ ਵਿਰੋਧੀ ਸ਼ਕਤੀਆਂ ਦਾ ਡੱਟ ਕੇ ਮੁਕਾਬਲਾ ਕਰਨਾ ਸੀ। ਉਸ ਸਮੇਂ ਸਿੱਖ ਲੀਡਰਸ਼ਿਪ ਨੇ ਪੰਥ ਦੀ ਚੜ੍ਹਦੀਕਲਾ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦਾ ਸੰਕਲਪ ਅਤੇ ਕੌਮੀ ਹਿੱਤਾਂ ਨੂੰ ਸਭ ਤੋਂ ਅੱਗੇ ਰੱਖਦਿਆਂ ਰਾਜਨੀਤੀ ਵਿੱਚ ਧਰਮ ਤੋਂ ਸੇਧ ਲੈ ਕੇ ਪੰਥ ਦੀ ਅਗਵਾਈ ਕਰਨ ਦਾ ਪ੍ਰਣ ਲਿਆ ਸੀ। ਉਨ੍ਹਾਂ ਕਿਹਾ ਕਿ ਅੱਜ ਸਵੈ-ਪੜਚੋਲ ਕਰਨ ਅਤੇ ਆਪੋ-ਆਪਣੀਆਂ ਕਮੀਆਂ ਨੂੰ ਸਵੀਕਾਰ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਜੇ ਸਿੱਖ ਹਿੱਤਾਂ ਦੀ ਰਾਜਨੀਤੀ ਹੋਰ ਮਜ਼ਬੂਤ ਕਰਨੀ ਹੈ ਤਾਂ ਸਾਰੇ ਰਲ ਕੇ ਅਕਾਲੀ ਦਲ ਮਜ਼ਬੂਤ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਲੋਕ ਮਨਾਂ ਅੰਦਰ ਨਵੀਂ ਚੇਤਨਤਾ ਪੈਦਾ ਕਰੇਗਾ। -ਨਿੱਜੀ ਪੱਤਰ ਪ੍ਰੇਰਕ