ਫਿਰੌਤੀ ਮਾਮਲਾ: ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਦਾ ਸਾਥੀ ਗ੍ਰਿਫ਼ਤਾਰ


ਮੁੰਬਈ, 16 ਦਸੰਬਰ

ਮੁੰਬਈ ਪੁਲੀਸ ਨੇ ਇਥੋਂ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨਾਲ ਜੁੜੇ ਫਿਰੌਤੀ ਦੇ ਮਾਮਲੇ ਵਿੱਚ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਰੇਗਾਓਂ ਥਾਣੇ ਵਿੱਚ ਦਰਜ ਇਸ ਕੇਸ ਦੀ ਜਾਂਚ ਮੁੰਬਈ ਪੁਲੀਸ ਦੀ ਅਪਰਾਧਕ ਸ਼ਾਖਾ ਕਰ ਰਹੀ ਹੈ ਤੇ ਪੁਲੀਸ ਨੇ ਮੁਲਜ਼ਮ ਵਿਨੈ ਕੁਮਾਰ ਨੂੰ ਕਾਂਦੀਵਾਲੀ ਦੇ ਇਕ ਕੈਫੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿੱਚ ਇਹ ਚੌਥੀ ਗ੍ਰਿਫ਼ਤਾਰੀ ਹੈ ਜਿਸ ਵਿੱਚ ਪਰਮਬੀਰ ਸਿੰਘ ਤੋਂ ਇਲਾਵਾ ਬਰਖ਼ਾਸਤ ਸਹਾਇਕ ਪੁਲੀਸ ਇੰਸਪੈਕਟਰ ਸਚਿਨ ਵਾਜੇ ਤੇ ਇਕ ਹੋਰ ਮੁਲਜ਼ਮ ਰਿਆਜ਼ ਭੱਟੀ ਸ਼ਾਮਲ ਹਨ। ਰਿਆਜ਼ ਭੱਟੀ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। -ਪੀਟੀਆਈSource link