ਕਾਂਗਰਸ ਦਾ ਦਲਿਤ ਤੇ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ: ਬਸਪਾ ਸੂਬਾ ਪ੍ਰਧਾਨ

ਕਾਂਗਰਸ ਦਾ ਦਲਿਤ ਤੇ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ: ਬਸਪਾ ਸੂਬਾ ਪ੍ਰਧਾਨ


ਪਾਲ ਸਿੰਘ ਨੌਲੀ

ਜਲੰਧਰ, 17 ਦੰਸਬਰ

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਵਲੋਂ ਲਗਾਏ ਕਾਰਜਕਾਰੀ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਹਟਾਉਣ ਅਤੇ ਦੂਜਾ ਕਾਰਜਕਾਰੀ ਡੀਜੀਪੀ ਲਗਾਉਣ ਨਾਲ ਕਾਂਗਰਸ ਦਾ ਦਲਿਤ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਦਾ ਡੀਜੀਪੀ ਦਲਿਤ ਸਿੱਖ ਲੱਗਾ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਸੰਵਿਧਾਨਕ ਅਹੁਦੇ ‘ਤੇ ਬੈਠੇ ਦਲਿਤਾਂ ਦਾ ਵਿਰੋਧ ਕਰਨਾ ਉਸ ਦੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਦੋਂ ਕਿ ਨਵਜੋਤ ਸਿੱਧੂ ਵਲੋ ਕਾਂਗਰਸ ਦੀ ਹਾਈਪਾਵਰ ਕਮੇਟੀ ਵਲੋਂ ਜਗਦੀਸ਼ ਟਾਈਟਲਰ ਦੀ ਨਿਯੁਕਤੀ ਕਰਨ ‘ਤੇ ਕੁਝ ਨਾ ਬੋਲਣਾ ਸਿੱਖ ਵਿਰੋਧੀ ਮਾਨਸਿਕਤਾ ਹੈ। ਬਸਪਾ ਨੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸਵਾਲ ਕਰਦਿਆਂ ਕਿਹਾ ਹੈ ਕਿ ਡੀਜੀਪੀ ਨੂੰ ਹਟਾਉਣਾ ਸਿੱਧ ਕਰਦਾ ਹੈ ਕਿ ਮੁੱਖ ਮੰਤਰੀ ਹੁਕਮ ਦਾ ਗੁਲਾਮ ਹੈ।



Source link