ਹੁਸ਼ਿਆਰਪੁਰ: ਸਰਹੱਦ ਟੱਪਣ ਦੀ ‘ਗਲਤੀ’ ਦੀ ਕੀਮਤ ਬੱਚੇ ਨੇ 7 ਸਾਲ ਕੈਦ ਕੱਟ ਕੇ ਚੁਕਾਈ

ਹੁਸ਼ਿਆਰਪੁਰ: ਸਰਹੱਦ ਟੱਪਣ ਦੀ ‘ਗਲਤੀ’ ਦੀ ਕੀਮਤ ਬੱਚੇ ਨੇ 7 ਸਾਲ ਕੈਦ ਕੱਟ ਕੇ ਚੁਕਾਈ


ਹਰਪ੍ਰੀਤ ਕੌਰ

ਹੁਸ਼ਿਆਰਪੁਰ, 18 ਦਸੰਬਰ

ਪਾਕਿਸਤਾਨ ਦਾ ਮੂਲ ਵਾਸੀ ਗੂੰਗਾ ਅਤੇ ਬਹਿਰਾ ਲੜਕਾ, ਜੋ ਕਰੀਬ 7 ਸਾਲਾਂ ਤੋਂ ਇੱਥੇ ਬਾਲ ਸੁਧਾਰ ਘਰ ਵਿੱਚ ਕੈਦ ਸੀ, ਅੱਜ ਆਪਣੇ ਪਰਿਵਾਰ ਕੋਲ਼ ਪਹੁੰਚ ਜਾਵੇਗਾ। ਬਾਲ ਅਤੇ ਇਸਤਰੀ ਵਿਕਾਸ ਵਿਭਾਗ ਦੀ ਟੀਮ ਉਸ ਨੂੰ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ। ਵਾਹਗਾ-ਅਟਾਰੀ ਸਰਹੱਦ ਰਾਹੀਂ ਉਹ ਆਪਣੇ ਵਤਨ ਪਰਤੇਗਾ। 2014 ‘ਚ ਉਹ ਗਲਤੀ ਨਾਲ਼ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ। ਬੀਐੱਸਐੱਫ ਨੇ ਉਸ ਨੂੰ ਡੇਰਾ ਬਾਬਾ ਨਾਨਕ ਸੈਕਟਰ ਤੋਂ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਉਹ ਆਪਣੇ ਬਾਰੇ ਕੁੱਝ ਦੱਸਣ ਦੇ ਯੋਗ ਨਹੀਂ ਸੀ। ਉਸਦੇ ਪਰਿਵਾਰ ਦਾ ਪਤਾ ਨਹੀਂ ਲੱਗ ਰਿਹਾ ਸੀ।



Source link