ਹੈਦਰਾਬਾਦ, 18 ਦਸੰਬਰ
ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਅੱਜ ਕਿਹਾ ਕਿ ਤਿੰਨੇ ਸੇਵਾਵਾਂ ਦੀ ਜਾਂਚ ਟੀਮ ਵੱਲੋਂ ਤਾਮਿਲ ਨਾਡੂ ਹੈਲੀਕਾਪਟਰ ਹਾਦਸੇ ਦੀ ਕਰਵਾਈ ਜਾ ਰਹੀ ਕੋਰਟ ਆਫ ਇਨਕੁਆਰੀ ਨਿਰਪੱਖ ਪ੍ਰਕਿਰਿਆ ਹੋਵੇਗੀ ਅਤੇ ਇਸ ਨੂੰ ਘਟਨਾ ਦੇ ਹਰ ਪੱਖ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇੱਥੋਂ ਨੇੜੇ ਡੁੰਡੀਗਲ ਵਿਖੇ ਏਅਰ ਫੋਰਸ ਅਕੈਡਮੀ ਵਿੱਚ ਕੰਬਾਈਡ ਗ੍ਰੈਜੂਏਸ਼ਨ ਪਰੇਡ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਾਂਚ ਵਿੱਚ ਕੁਝ ਹੋਰ ਹਫ਼ਤੇ ਲੱਗਣਗੇ।