ਦਿੱਲੀ/ਮੁੰਬਈ, 19 ਦਸੰਬਰ
45 ਸਾਲਾ ਪਰਵਾਸੀ ਭਾਰਤੀ ਅਤੇ ਇੱਕ ਅੱਲੜ, ਜੋ ਹਾਲ ਹੀ ਵਿੱਚ ਬਰਤਾਨੀਆ ਤੋਂ ਗੁਜਰਾਤ ਪਰਤੇ ਸਨ, ਨੂੰ ਓਮੀਕਰੋਨ ਦੀ ਪੁਸ਼ਟੀ ਤੋਂ ਬਾਅਦ ਦੇਸ਼ ਵਿੱਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 145 ਹੋ ਗਈ। ਕੇਂਦਰੀ ਅਤੇ ਰਾਜ ਦੇ ਅਧਿਕਾਰੀਆਂ ਅਨੁਸਾਰ ਮਹਾਰਾਸ਼ਟਰ (48), ਦਿੱਲੀ (22), ਰਾਜਸਥਾਨ (17), ਕਰਨਾਟਕ (14), ਤਿਲੰਗਾਨਾ (20), ਗੁਜਰਾਤ (9), ਕੇਰਲ (11), ਆਂਧਰਾ ਪ੍ਰਦੇਸ਼ (1), ਚੰਡੀਗੜ੍ਹ (1), ਤਾਮਿਲਨਾਡੂ (1) ਅਤੇ ਪੱਛਮੀ ਬੰਗਾਲ (1) ਵਿੱਚ ਓਮੀਕਰੋਨ ਦੇ ਮਰੀਜ਼ ਹਨ।