ਨਵੀਂ ਦਿੱਲੀ, 20 ਦਸੰਬਰ
ਐਨਫੋਰਸ ਡਾਇਰੈਕਟੋਰੇਟ (ਈਡੀ) ਨੇ ‘ਪਨਾਮਾ ਪੇਪਰਜ਼’ ਲੀਕ ਮਾਮਲੇ ‘ਚ ਪੁੱਛ-ਪੜਤਾਲ ਲਈ ਬੌਲੀਵੁੱਡ ਅਦਾਕਾਰ ਐਸ਼ਵਰਿਆ ਰਾਏ ਨੂੰ ਸੰਮਨ ਭੇਜਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਨੂੰ ਦਿੱਲੀ ਵਿੱਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ‘ਪਨਾਮਾ ਪੇਪਰਜ਼’ ਲੀਕ ਮਾਮਲਾ ਸਾਹਮਣੇ ਆਉਣ ਮਗਰੋਂ ਈਡੀ 2016 ਤੋਂ ਇਸ ਦੀ ਜਾਂਚ ਕਰ ਰਹੀ ਹੈ। ਉਸ ਨੇ ਬੱਚਨ ਪਰਿਵਾਰ ਨੂੰ ਨੋਟਿਸ ਜਾਰੀ ਕਰਕੇ ਭਾਰਤੀ ਰਿਜ਼ਰਵ ਬੈਂਕ ਦੀ ਐੱਲਆਰਐੱਸ ਯੋਜਨਾ ਤਹਿਤ 2004 ਤੋਂ ਆਪਣੇ ਵਿਦੇਸ਼ੀ ਲੈਣ ਦੇਣ ਦੀ ਜਾਣਕਾਰੀ ਦੇਣ ਲਈ ਕਿਹਾ ਸੀ। -ੲੇਜੰਸੀ