ਕਰੋਨਾ: ਕੇਂਦਰ ਵੱਲੋਂ 50 ਫ਼ੀਸਦੀ ਸਟਾਫ਼ ਨੂੰ ਦਫ਼ਤਰ ਆਉਣ ਤੋਂ ਛੋਟ


ਨਵੀਂ ਦਿੱਲੀ, 3 ਜਨਵਰੀ

ਕੇਂਦਰ ਸਰਕਾਰ ਨੇ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਅੰਡਰ ਸੈਕਟਰੀ ਪੱਧਰ ਤੋਂ ਹੇਠਲੇ 50 ਫ਼ੀਸਦੀ ਸਟਾਫ਼ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਪਰਸੋਨਲ ਵਿਭਾਗ ਨੇ ਇਸ ਸਬੰਧੀ ਅੱਜ ਆਦੇਸ਼ ਜਾਰੀ ਕੀਤੇ ਹਨ। ਆਦੇਸ਼ਾਂ ਮੁਤਾਬਕ, ਦਿਵਿਆਂਗਾਂ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੋਟ ਦਿੱਤੀ ਗਈ ਹੈ। ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰਾਂ ਵਿੱਚ ਭੀੜ ਵਧਾਉਣ ਤੋਂ ਬਚਣ ਲਈ ਵੱਖ-ਵੱਖ ਤੈਅ ਸਮੇਂ ਦੀ ਪਾਲਣਾ ਕਰਨੀ ਹੋਵੇਗੀ।

ਪਾਬੰਦੀਸ਼ੁਦਾ ਖੇਤਰ (ਕੰਟੇਨਮੈਂਟ ਜ਼ੋਨ) ਵਿੱਚ ਰਹਿ ਰਹੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਕੰਟੇਨਮੈਂਟ ਜ਼ੋਨ ਦੀ ਨੋਟੀਫਿਕੇਸ਼ਨ ਰੱਦ ਹੋਣ ਤੱਕ ਦਫ਼ਤਰ ਆਉਣ ਤੋਂ ਛੋਟ ਰਹੇਗੀ। ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਅੰਡਰ ਸੈਕਟਰੀ ਪੱਧਰ ਤੋਂ ਹੇਠਲੇ ਸਰਕਾਰੀ ਸੇਵਕਾਂ ਦੀ ਦਫ਼ਤਰਾਂ ਵਿੱਚ ਹਾਜ਼ਰੀ 50 ਫ਼ੀਸਦੀ ਰਹੇਗੀ ਅਤੇ ਬਾਕੀ 50 ਫ਼ੀਸਦੀ ਮੁਲਾਜ਼ਮ ਘਰ ਤੋਂ ਕੰਮ ਕਰਨਗੇ। -ਪੀਟੀਆਈSource link