ਜੰਮੂ ਕਸ਼ਮੀਰ: ਸਾਂਬਾ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਕੋਲੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ


ਜੰਮੂ, 3 ਜਨਵਰੀ

ਸੀਮਾ ਸੁਰੱਖਿਆ ਬਲ ਨੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਕੌਮਾਂਤਰੀ ਸਰਹੱਦ ਨੇੜਿਓਂ ਅੱਜ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਹੈਰੋਇਨ ਦੀ ਖੇਪ ਜ਼ਬਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬੋਰੇ ਵਿੱਚੋਂ ਪੰਜ ਮੈਗਜ਼ੀਨ, ਤਿੰਨ ਏ.ਕੇ. ਰਾਈਫਲਾਂ, ਸੱਤ ਗੋਲੀਆਂ ਦੇ ਨਾਲ ਚਾਰ ਪਿਸਤੌਲਾਂ, ਪੰਜ ਪੈਕਟ ਹੈਰੋਇਨ ਅਤੇ ਕੁਝ ਗੋਲਾ-ਬਾਰੂਦ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਗਸ਼ਤ ਦੌਰਾਨ ਜਵਾਨਾਂ ਨੇ ਬੋਰਾ ਦੇਖਿਆ, ਜਿਸ ‘ਤੇ ‘ਕਰਾਚੀ ਫਰਟੀਲਾਈਜ਼ਰਜ਼ ਕੰਪਨੀ ਲਿਮਿਟਡ’ ਲਿਖਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਖੇਪ ਨੂੰ ਡਰੋਨ ਰਾਹੀਂ ਡੇਗਿਆ ਗਿਆ ਜਾਂ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵੱਲੋਂ ਇਹ ਇੱਥੇ ਲਿਆਂਦੀ ਗਈ ਸੀ। -ਪੀਟੀਆਈSource link