ਮੋਦੀ ਜੀ ਕੀ ਇਹ ਸੱਚ ਹੈ: ਖੜਗੇ


ਨਵੀਂ ਦਿੱਲੀ, 3 ਜਨਵਰੀ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਮੰਡੀ ਕਹੇ ਜਾਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਮੱਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ‘ਕੀ ਮਲਿਕ ਦੇ ਬਿਆਨ ਸੱਚ ਹਨ।” ਖੜਗੇ ਨੇ ਟਵਿੱਟਰ ‘ਤੇ ਮਲਿਕ ਦੀ ਇਕ ਵੀਡੀਓ ਕਲਿੱਪ ਵੀ ਸਾਂਝੀ ਕੀਤੀ, ਜਿਸ ਵਿਚ ਉਹ ਹਰਿਆਣਾ ਦੇ ਚਰਖੀ ਦਾਦਰੀ ਵਿਚ ਇਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਹਨ। ਵੀਡੀਓ ਵਿਚ ਮਲਿਕ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜਦੋਂ ਉਹ ਕਿਸਾਨਾਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸਨ ਤਾਂ ਮੋਦੀ ਘਮੰਡ ਵਿਚ ਸੀ ਅਤੇ ਪੰਜ ਮਿੰਟਾਂ ਵਿਚ ਉਨ੍ਹਾਂ ਦੀ ਲੜਾਈ ਹੋ ਗਈ ਸੀ। ਸ੍ਰੀ ਖੜਗੇ ਨੇ ਕਿਹਾ, ”ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪ੍ਰਧਾਨ ਮੰਤਰੀ ਨੂੰ ਪਾਗਲ (ਮੈਡ) ਕਿਹਾ। ਸੰਵਿਧਾਨ ਅਹੁਦਿਆਂ ‘ਤੇ ਬੈਠੇ ਲੋਕ ਇਕ ਦੂਜੇ ਲਈ ਇਸ ਤਰ੍ਹਾਂ ਬੋਲ ਰਹੇ ਹਨ।” ਖੜਗੇ ਨੇ ਕਿਹਾ, ”ਨਰਿੰਦਰ ਮੋਦੀ ਜੀ, ਕੀ ਇਹ ਸੱਚ ਹੈ?” ਕਾਂਗਰਸ ਨੇ ਵੀ ਟਵਿੱਟਰ ਹੈਂਡਲ ‘ਤੇ ਮਲਿਕ ਦੇ ਬਿਆਨ ਨੂੰ ਸਾਂਝਾ ਕੀਤਾ ਅਤੇ ਦੋਸ਼ ਲਗਾਇਆ ਕਿ ਮੋਦੀ ਦੇ ਅਹਿਮ ਕਰ ਕੇ ਐਨੇ ਕਿਸਾਨ ਮਾਰੇ ਗਏ। -ਪੀਟੀਆਈSource link