ਬੁਲੀ ਬਾਈ ਐਪ ਮਾਮਲੇ ਵਿੱਚ ਉੱਤਰਾਖੰਡ ਦੀ ਔਰਤ ਸਣੇ ਦੋ ਗ੍ਰਿਫ਼ਤਾਰ


ਮੁੰਬਈ, 4 ਜਨਵਰੀ

ਮੁੰਬਈ ਸਾਈਬਰ ਪੁਲੀਸ ਨੇ ‘ਬੁਲੀ ਬਾਈ’ ਐਪ ਮਾਮਲੇ ‘ਚ ਉਤਰਾਖੰਡ ਦੀ ਔਰਤ ਅਤੇ ਬੰਗਲੌਰ ਤੋਂ ਇੰਜਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਕੁਮਾਰ ਨੂੰ ਹਿਰਾਸਤ ‘ਚ ਲਿਆ ਹੈ। ਹਿਰਾਸਤ ‘ਚ ਲਈ ਔਰਤ ਮਾਮਲੇ ਦੀ ਮੁੱਖ ਮੁਲਜ਼ਮ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ ਕਿ ਗਿਟਹਬ ਪਲੇਟਫਾਰਮ ਦੇ ਐਪ ‘ਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ‘ਨਿਲਾਮੀ’ ਲਈ ਲਗਾਈਆਂ ਗਈਆਂ ਸਨ। ਇਸ ਤੋਂ ਬਾਅਦ ਮੁੰਬਈ ਸਾਈਬਰ ਪੁਲਿਸ ਦੀ ਟੀਮ ਨੇ ਉੱਤਰਾਖੰਡ ਦੀ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ।ਇਸ ਦੌਰਾਨ ਮੁੰਬਈ ਦੀ ਅਦਾਲਤ ਨੇ ਇੰਜਨੀਅਰਿੰਗ ਦੇ ਵਿਦਿਆਰਥੀ ਨੂੰ 10 ਜਨਵਰੀ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ।Source link