ਭਾਰਤ ਨੇ ਘੁਸਪੈਠ ਤੇ ਹਥਿਆਰਾਂ ਦੀ ਤਸਕਰੀ ਲਈ ਪਾਕਿ ਫੌਜ ਅੱਗੇ ਵਿਰੋਧ ਜਤਾਇਆ

ਭਾਰਤ ਨੇ ਘੁਸਪੈਠ ਤੇ ਹਥਿਆਰਾਂ ਦੀ ਤਸਕਰੀ ਲਈ ਪਾਕਿ ਫੌਜ ਅੱਗੇ ਵਿਰੋਧ ਜਤਾਇਆ


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਨਵੀਂ ਦਿੱਲੀ, 5 ਜਨਵਰੀ

ਬੀਐੱਸਐੱਫ ਨੇ ਪਾਕਿਸਤਾਨ ਫੌਜ ਨਾਲ ਜੰਮੂ ਦੇ ਸੁਚੇਤਗਗੜ੍ਹ ਇਲਾਕੇ ਦੀ ਬਾਰਡਰ ਆਊਟਪੋਸਟ ‘ਤੇ ਕੀਤੀ ਕਮਾਂਡਰ-ਪੱਧਰੀ ਮੀਟਿੰਗ ਵਿੱਚ ਸਰਹੱਦ ਪਾਰ ਤੋਂ ਹੋ ਰਹੀ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਵਿਰੋਧ ਜਤਾਇਆ ਹੈ। ਬੀਐੱਸਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਵਫਦ ਨੇ ਮੀਟਿੰਗ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਤਰਫੋਂ ਹੋ ਰਹੀਆਂ ਅਜਿਹੀਆਂ ਗਤੀਵਿਧੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਧਾਰਿਤ ਕੁਝ ਵਿਅਕਤੀਆਂ ਵੱਲੋਂ ਕੌਮਾਂਤਰੀ ਸਰਹੱਦ ਦੀ ਉਲੰਘਣਾ ਕਰ ਕੇ ਡਰੋਨ ਉਡਾਏ ਜਾਂਦੇ ਹਨ ਜਿਸ ਦਾ ਭਾਰਤ ਨੇ ਡਟ ਕੇ ਵਿਰੋਧ ਕੀਤਾ। ਇਸੇ ਤਰ੍ਹਾਂ ਪਾਕਿਸਤਾਨੀ ਫੌਜ ਵੱਲੋਂ ਕੌਮਾਂਤਰੀ ਸਰਹੱਦ ਨੇੜੇ ਕੀਤੀਆਂ ਜਾ ਰਹੀਆਂ ਉਸਾਰੀਆਂ ਦਾ ਵੀ ਬੀਐੱਸਐੱਫ ਨੇ ਵਿਰੋਧ ਕੀਤਾ।



Source link