ਮੋਦੀ ਦੀ ਪੰਜਾਬ ਫੇਰੀ: ਕੇਂਦਰ ਵੱਲੋਂ ਵੱਡੇ ਤੇ ਸਖ਼ਤ ਫ਼ੈਸਲੇ ਕੀਤੇ ਜਾਣਗੇ: ਠਾਕੁਰ


ਨਵੀਂ ਦਿੱਲੀ, 6 ਜਨਵਰੀ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਹੈ ਕਿ ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਖਾਮੀ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ‘ਵੱਡੇ ਅਤੇ ਸਖ਼ਤ ਫੈਸਲੇ’ ਲਏ ਜਾਣਗੇ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਸ ਮਾਮਲੇ ਦੇ ਵਿਚਾਰ ਚਰਚਾ ਹੋਣ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸ੍ਰੀ ਠਾਕੁਰ ਨੇ ਕਿਹਾ ਕਿ ਕੁਝ ਲੋਕ ਪਹਿਲਾਂ ਹੀ ਇਸ ਸਬੰਧ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕਰ ਚੁੱਕੇ ਹਨ। ਗ੍ਰਹਿ ਮੰਤਰਾਲੇ ਨੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸੂਚਨਾਵਾਂ ਇੱਕਤਰ ਹੋਣ ਬਾਅਦ ਜੋ ਵੀ ਕਦਮ ਚੁੱਕੇ ਜਾਣਗੇ ਉਹ ਵੱਡੇ ਅਤੇ ਸਖ਼ਤ ਹੋਣਗੇ।Source link