ਕਰੋਨਾ: ਟੀਕਾਕਰਨ ਮੁਹਿੰਮ ਨੇ 150 ਕਰੋੜ ਦਾ ਅੰਕੜਾ ਪਾਰ ਕੀਤਾ

ਕਰੋਨਾ: ਟੀਕਾਕਰਨ ਮੁਹਿੰਮ ਨੇ 150 ਕਰੋੜ ਦਾ ਅੰਕੜਾ ਪਾਰ ਕੀਤਾ


ਨਵੀਂ ਦਿੱਲੀ, 7 ਜਨਵਰੀ

ਦੇਸ਼ ਵਿੱਚ ਕਰੋਨਾ ਵਾਇਰਸ ਖ਼ਿਲਾਫ਼ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੇ ਸ਼ੁੱਕਰਵਾਰ ਨੂੰ 150 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਨੂੰ ਇਤਿਹਾਸਕ ਉਪਲਬਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਿਹਤ ਕਰਮੀਆਂ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਸਦਕਾ ਹੀ ਇਹ ਮੁਕਾਮ ਹਾਸਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕਰੋਨਾ ਰੋਕੂ ਟੀਕਾਕਰਨ ਦਾ 100 ਕਰੋੜ ਦਾ ਅੰਕੜਾ 21 ਅਕਤੂਬਰ ਨੂੰ ਪੂਰਾ ਹੋ ਗਿਆ ਸੀ। ਸਿਹਤ ਵਿਭਾਗ ਅਨੁਸਾਰ ਦੇਸ਼ ਵਿੱਚ 91 ਫੀਸਦ ਬਾਲਗਾਂ ਨੂੰ ਕਰੋਨਾ ਰੋਕੂ ਵੈਕਸੀਨ ਦਾ ਇਕ ਡੋਜ਼ ਦਿੱਤਾ ਜਾ ਚੁੱਕਾ ਹੈ ਜਦੋਂ ਕਿ ਦੇਸ਼ ਦੀ 66 ਫੀਸਦ ਆਬਾਦੀ ਨੇ ਕੋਵਿਡ ਟੀਕਾਕਰਨ ਦੇ ਦੋਵੇਂ ਡੋਜ਼ ਲਗਵਾ ਲਏ ਹਨ। -ਪੀਟੀਆਈ



Source link