ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ ਦੇ ਉੱਪਰਲੇ ਖੇਤਰ ਸ਼ਹਿਰ ਨਾਲੋਂ ਕੱਟੇ

ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ ਦੇ ਉੱਪਰਲੇ ਖੇਤਰ ਸ਼ਹਿਰ ਨਾਲੋਂ ਕੱਟੇ


ਟ੍ਰਿਬਿਊਨ ਨਿਊਜ਼ ਸਰਵਿਸ

ਸ਼ਿਮਲਾ, 9 ਜਨਵਰੀ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਉੱਪਰਲੇ ਪਹਾੜੀ ਖੇਤਰਾਂ ਵਿਚ ਭਾਰੀ ਬਰਫ਼ਬਾਰੀ ਹੋਣ ਕਾਰਨ ਇਨ੍ਹਾਂ ਖੇਤਰਾਂ ਦਾ ਸੰਪਰਕ ਸ਼ਹਿਰ ਨਾਲੋਂ ਟੁੱਟ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਫ਼ ਹਟਾ ਕੇ ਸੜਕਾਂ ‘ਤੇ ਆਵਾਜਾਈ ਬਹਾਲ ਕਰਨ ਵਾਸਤੇ ਜੱਦੋ-ਜਹਿਤ ਕੀਤੀ ਜਾ ਰਹੀ ਹੈ। ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੀਆਂ ਕਰੀਬ 400 ਤੋਂ ਵੱਧ ਸੜਕਾਂ ਬਲਾਕ ਹੋ ਗਈਆਂ ਹਨ। ਇਸੇ ਦੌਰਾਨ ਕੁਫਰੀ ਵਿਚ 55 ਸੈਂਟੀਮੀਟਰ, ਡਲਹੌਜ਼ੀ ‘ਚ 30 ਸੈਂਟੀਮੀਟਰ, ਕਲਪਾ ‘ਚ 21.6 ਸੈਂਟੀਮੀਟਰ ਅਤੇ ਮਨਾਲੀ ਵਿਚ 2 ਸੈਂਟੀਮੀਟਰ ਬਰਫ ਪਈ।



Source link