ਕੋਵਿਡ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ‘ਵੱਧ ਜੋਖਮ’ ਦੀ ਪਛਾਣ ਹੋਣ ਤੱਕ ਟੈਸਟ ਕਰਵਾਉਣ ਦੀ ਲੋੜ ਨਹੀਂ: ਸਰਕਾਰ


ਨਵੀਂ ਦਿੱਲੀ, 10 ਜਨਵਰੀ

ਸਰਕਾਰ ਨੇ ਇਕ ਨਵੀਂ ਐਡਵਾਈਜ਼ਰੀ ਵਿੱਚ ਸਾਫ਼ ਕਰ ਦਿੱਤਾ ਹੈ ਕਿ ਕਿਸੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਨੂੰ ਉਦੋਂ ਤੱਕ ਆਪਣਾ ਟੈਸਟ ਕਰਵਾਉਣ ਦੀ ਲੋੜ ਨਹੀਂ, ਜਦੋਂ ਤੱਕ ਉਸ ਦੀ ਉਮਰ ਜਾਂ ਉਸ ਨੂੰ ਲੱਗੇ ਹੋਰਨਾਂ ਰੋਗਾਂ ਦੇ ਆਧਾਰ ‘ਤੇ ਇਹ ਪੱਕਾ ਨਹੀਂ ਹੋ ਜਾਂਦਾ ਕਿ ਉਹ ‘ਵੱਧ ਜੋਖ਼ਮ’ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੈ। ਆਈਸੀਐੱਮਆਰ ਵੱਲੋਂ ਜਾਰੀ ਸਲਾਹ ਮੁਤਾਬਕ ਅੰਤਰ-ਰਾਜੀ ਘਰੇਲੂ ਯਾਤਰਾ ਕਰਨ ਵਾਲਿਆਂ ਨੂੰ ਵੀ ਟੈਸਟਿੰਗ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਐਡਵਾਈਜ਼ਰੀ ਮੁਤਾਬਕ ਲੋੜ ਪੈਣ ‘ਤੇ ਆਰਟੀ-ਪੀਸੀਆਰ, ਟਰੂਨੈੱਅ, ਸੀਬੀਨਾਟ, ਕ੍ਰਿਸਪਰ, ਆਰਟੀ-ਲੈਂਪ, ਰੈਪਿਡ ਮੌਲੀਕਿਊਲਰ ਟੈਸਟਿੰਗ ਸਿਸਟਮਜ਼ ਜਾਂ ਰੈਪਿਡ ਐਂਟੀਜਨ ਟੈਸਟ (ਰੈਟ) ਕਰਵਾਇਆ ਜਾ ਸਕਦਾ ਹੈ। ਅਜਿਹੇ ਵਿਅਕਤੀ, ਜਿਨ੍ਹਾਂ ਵਿੱਚ ਕਰੋਨਾ ਦੇ ਲੱਛਣ ਹਨ, ਘਰ ਵਿੱਚ ਕੀਤੀ ਟੈਸਟਿੰਗ/ਖੁ਼ਦ ਕੀਤੇ ਟੈਸਟ ਦੌਰਾਨ ਨੈਗੇਟਿਵ ਹਨ, ਆਪਣਾ ਆਰਟੀ-ਪੀਸੀਆਰ ਟੈੈਸਟ ਜ਼ਰੂਰ ਕਰਵਾਉਣ। -ਪੀਟੀਆਈSource link