ਲਖਨਊ, 12 ਜਨਵਰੀ
ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ‘ਚ ਜੰਗਲਾਤ, ਵਾਤਾਵਰਨ ਤੇ ਜੀਵ-ਜੰਤੂ ਮੰਤਰੀ ਦਾਰਾ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਊ ਦੀ ਮਧੂਬਨ ਸੀਟ ਤੋਂ ਵਿਧਾਇਕ ਚੌਹਾਨ ਨੇ ਕਿਹਾ ਕਿ ਉਹ ਪਛੜੇ, ਦਲਿਤਾਂ, ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਸਰਕਾਰ ਦੀ ਅਣਦੇਖੀ ਕਾਰਨ ਅਸਤੀਫਾ ਦੇ ਰਹੇ ਹਨ। ਇਸ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਚੌਹਾਨ ਦਾ ਪਾਰਟੀ ‘ਚ ਸਵਾਗਤ ਹੈ। ਹਲਾਂਕਿ ਚੌਹਾਨ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਲੱਗਦਾ ਹੈ ਕਿ ਉਹ ਵੀ ਸਵਾਮੀ ਪ੍ਰਸਾਦ ਮੌਰਿਆ ਵਾਂਗ ਸਪਾ ਵਿੱਚ ਜਾ ਸਕਦੇ ਹਨ।