ਨਵੀਂ ਦਿੱਲੀ, 13 ਜਨਵਰੀ
ਭਾਰਤ ਅਤੇ ਚੀਨ ਦੀਆਂ ਫੋਜਾਂ ਵਿਚਾਲੇ ਕਮਾਂਡਰ ਪੱਧਰੀ ਗੱਲਬਾਤ ਦਾ 14ਵਾਂ ਰਾਊਂਡ ਬੇਨਤੀਜਾ ਰਿਹਾ ਹੈ ਤੇ ਦੋਹਾਂ ਧਿਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਬਕਾਇਆ ਮੁੱਦਿਆਂ ਨੂੰ ਜਲਦ ਸੁਲਝਾਉਣ ਲਈ ਆਪਸੀ ਸੰਪਰਕ ਵਿੱਚ ਰਹਿਣਗੇ। ਭਾਰਤੀ ਫੌਜ ਦੇ ਮੁਖੀ ਐੱਮ.ਐੱਮ. ਨਰਵਣੇ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਪੂਰਬੀ ਲੱਦਾਖ ਦੇ ਗਸ਼ਤ ਪੁਆਇੰਟ 15 (ਹੋਟ ਸਪਰਿੰਗਜ਼) ‘ਤੇ ਫੌਜਾਂ ਨੂੰ ਹਟਾਉਣ ਬਾਰੇ ਜਲਦੀ ਹੀ ਸਹਿਮਤੀ ਬਣੇਗੀ। ਗੱਲਬਾਤ ਦਾ ਇਹ ਦੌਰ ਚੀਨ ਵਾਲੇ ਪਾਸੇ ਚੁਸ਼ੁਲ-ਮੋਲਦੋ ਦੇ ਮੀਟਿੰਗ ਪੁਆਂਇੰਟ ‘ਤੇ ਚਲਿਆ। ਦੋਹਾਂ ਧਿਰਾਂ ਨੇ ਲੱਦਾਖ ਸਰਹੱਦ ‘ਤੇ ਅਸਲ ਕੰਟਰੋਲ ਰੇਖਾ (ਐੱਲਏਸੀ) ਨਾਲ ਜੁੜੇ ਮੁੱਦੇ ਸੁਲਝਾਉਣ ਲਈ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਪਰ ਗੱਲਬਾਤ ਕਿਸੇ ਸਿਰੇ ਨਾ ਚੜ੍ਹੀ। -ਪੀਟੀਆਈ