ਲਖਨਊ, 14 ਜਨਵਰੀ
ਚੋਣ ਕਮਿਸ਼ਨ 15 ਜਨਵਰੀ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚ ਰੈਲੀਆਂ ਤੇ ਰੋਡ ਸ਼ੋਅ ‘ਤੇ ਲਾਈ ਪਾਬੰਦੀ ਦੀ ਸਮੀਖਿਆ ਕਰੇਗਾ ਪਰ ਇਸ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ‘ਚ ਕਰੋਨਾ ਦਾ ਧਮਾਕਾ ਹੋ ਗਿਆ ਹੈ। ਇੱਥੇ ਇੱਕ ਦਿਨ ਵਿੱਚ ਰਿਕਾਰਡ 16 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਥੇ ਪਿਛਲੇ ਛੇ ਦਿਨਾਂ ‘ਚ 70 ਹਜ਼ਾਰ ਵਿਅਕਤੀ ਕਰੋਨਾ ਦੀ ਮਾਰ ਹੇਠ ਆਏ। ਜ਼ਿਕਰਯੋਗ ਹੈ ਕਿ ਪੱਛਮੀ ਯੂਪੀ ਵਿੱਚ ਜਿੱਥੇ ਪਹਿਲੇ ਪੜਾਅ ਵਿੱਚ ਚੋਣਾਂ ਹੋਣੀਆਂ ਹਨ, ਉੱਥੇ ਸਿਰਫ਼ ਸੱਤ ਜ਼ਿਲ੍ਹਿਆਂ ਵਿੱਚ ਹੀ 40 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਯੂਪੀ ਚੋਣਾਂ ‘ਚ ਇਸ ਵਾਰ ਜਨ ਸਭਾਵਾਂ ਕਰਨ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਸੂਬੇ ਵਿਚ ਪੰਜ ਦਿਨਾਂ ਅੰਦਰ ਕਰੋਨਾ ਦੇ ਐਕਟਿਵ ਕੇਸਾਂ ਵਿੱਚ 382 ਫੀਸਦੀ ਵਾਧਾ ਹੋਇਆ ਹੈ।