ਸੀਬੀਐੱਸਈ ਵੱਲੋਂ ਟਰਮ-2 ਦੀ ਪ੍ਰੀਖਿਆ ਲਈ ਸੈਂਪਲ ਪੇਪਰ ਜਾਰੀ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 15 ਜਨਵਰੀ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਮਾਰਚ-ਅਪਰੈਲ ਵਿਚ ਹੋਣ ਵਾਲੀਆਂ ਟਰਮ-2 ਪ੍ਰੀਖਿਆਵਾਂ ਲਈ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ। ਇਹ ਸੈਂਪਲ ਪੇਪਰ ਬੋਰਡ ਨੇ ਆਪਣੀ ਵੈਬਸਾਈਟ ‘ਤੇ ਵੀ ਜਾਰੀ ਕੀਤੇ ਹਨ ਤੇ ਇਸ ਸਬੰਧ ਵਿਚ ਬੀਤੇ ਕੱਲ੍ਹ ਸਕੂਲ ਮੁਖੀਆਂ ਨੂੰ ਲਿੰਕ ਵੀ ਜਾਰੀ ਕਰ ਦਿੱਤੇ ਗਏ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਇਹ ਸੈਂਪਲ ਪੇਪਰ ਆਬਜੈਕਟਿਵ, ਸਬਜੈਕਟਿਵ, ਮੌਜੂਦਾ ਹਾਲਾਤ ਅਨੁਸਾਰ ਤਿਆਰ ਕੀਤੇ ਗਏ ਹਨ। ਬੋਰਡ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਸੈਂਪਲ ਪੇਪਰ ਅਨੁਸਾਰ ਹੀ ਤਿਆਰੀ ਕਰਨ। ਦੱਸਣਯੋਗ ਹੈ ਕਿ ਵਿਦਿਆਰਥੀ ਇਸ ਵੇਲੇ ਬੋਰਡ ਦੀਆਂ ਉਕਤ ਦੋਵੇਂ ਜਮਾਤਾਂ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ ਜੋ ਅਗਲੇ ਹਫਤੇ ਜਾਰੀ ਹੋਵੇਗਾ। ਇਸ ਤੋਂ ਪਹਿਲਾਂ ਟਰਮ-1 ਦੀ ਪ੍ਰੀਖਿਆ ਬਹੁ ਵਿਕਲਪੀ ਪ੍ਰਸ਼ਨਾਂ ਆਧਾਰਿਤ ਲਈ ਗਈ ਸੀ।Source link