ਪਰਮਜੀਤ ਸਿੰਘ
ਫ਼ਾਜ਼ਿਲਕਾ, 17 ਜਨਵਰੀ
ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਸਥਿਤ ਫ਼ਾਜ਼ਿਲਕਾ ਇਲਾਕੇ ਦੇ ਪਿੰਡ ਮੁਠੀਆਵਾਲੀ ਦੇ ਸੇਮ ਨਾਲੇ ਦੇ ਨੇੜਿਓਂ ਇਕ ਅਣਚੱਲਿਆ ਹੱਥਗੋਲਾ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਪੁਲੀਸ ਵੱਲੋਂ ਸਰਹੱਦੀ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੂੰ ਇਹ ਅਣਚੱਲਿਆ ਹੱਥਗੋਲਾ ਮਿਲਿਆ ਹੈ। ਡੀਐੱਸਪੀ ਜ਼ੋਰਾ ਸਿੰਘ ਨੇ ਦੱਸਿਆ ਕਿ ਹੱਥਗੋਲਾ ਪੁਰਾਣਾ ਹੈ ਜਿਸ ਨੂੰ ਜੰਗ ਲੱਗੀ ਹੋਈ ਹੈ। ਇਹ ਭਾਰਤ-ਪਾਕਿਸਤਾਨ ਜੰਗ ਦੌਰਾਨ ਦਾ ਲੱਗਦਾ ਹੈ।