ਪਟਨਾ ਸਿਵਲ ਸਰਜਨ ਨੇ ਕਰੋਨਾ ਵੈਕਸੀਨ ਦੀਆਂ ਲਈਆਂ 5 ਡੋਜ਼ਾਂ, ਬਿਹਾਰ ਸਰਕਾਰ ਵੱਲੋਂ ਜਾਂਚ

ਪਟਨਾ ਸਿਵਲ ਸਰਜਨ ਨੇ ਕਰੋਨਾ ਵੈਕਸੀਨ ਦੀਆਂ ਲਈਆਂ 5 ਡੋਜ਼ਾਂ, ਬਿਹਾਰ ਸਰਕਾਰ ਵੱਲੋਂ ਜਾਂਚ


ਪਟਨਾ, 18 ਜਨਵਰੀ

ਪਟਨਾ ਦੀ ਸਿਵਲ ਸਰਜਨ ਵਿਭਾ ਕੁਮਾਰੀ ਸਿੰਘ ਵੱਲੋਂ ਕੋਵਿਡ-19 ਵੈਕਸੀਨ ਦੀਆਂ ਪੰਜ ਖੁਰਾਕਾਂ ਲੈਣ ਬਾਰੇ ਪਤਾ ਲੱਗਣ ਤੋਂ ਬਾਅਦ ਬਿਹਾਰ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਉਧਰ ਸਿਵਲ ਸਰਜਨ ਨੇ ਵਾਧੂ ਡੋਜ਼ ਲੈਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਜਾਂਚ ‘ਚ ਤੱਥ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ| ਸਿਵਲ ਸਰਜਨ ਨੇ ਕਿਹਾ ਕਿ ਉਸ ਨੇ ਨਿਯਮਾਂ ਅਨੁਸਾਰ ਆਪਣੇ ਆਧਾਰ ਨੰਬਰ ਰਾਹੀਂ ਕੋਵਿਸ਼ੀਲਡ ਵੈਕਸੀਨ ਦੀਆਂ ਦੋ ਨਿਰਧਾਰਤ ਖੁਰਾਕਾਂ ਅਤੇ ਇੱਕ ਬੂਸਟਰ ਖੁਰਾਕ ਲਈ ਹੈ। ਉਨ੍ਹਾਂ ਕਿਹਾ ਕਿ ਆਧਾਰ ਨੰਬਰ ਤੋਂ ਇਲਾਵਾ ਉਨ੍ਹਾਂ ਕੋਈ ਹੋਰ ਸ਼ਨਾਖਤੀ ਕਾਰਡ ਨਹੀਂ ਵਰਤਿਆ ਗਿਆ ਹੈ। ਨਾਲ ਹੀ ਕਿਹਾ, ‘ਜਿਸ ਪੱਧਰ ‘ਤੇ ਮੇਰੇ ਹੋਰ ਪਛਾਣ ਪੱਤਰ ਦੀ ਦੁਰਵਰਤੋਂ ਕੀਤੀ ਗਈ ਹੈ, ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਸੇ ਹੋਰ ਨੇ ਪੈਨ ਕਾਰਡ ਦੇ ਵੇਰਵਿਆਂ ਦੀ ਵਰਤੋਂ ਕਰਕੇ ਵੈਕਸੀਨ ਲਈ ਸੀ।’



Source link