ਦਿੱਲੀ ਵਿੱਚ ਕਰੋਨਾ ਦੇ 10,756 ਨਵੇਂ ਕੇਸ; 38 ਮੌਤਾਂ

ਦਿੱਲੀ ਵਿੱਚ ਕਰੋਨਾ ਦੇ 10,756 ਨਵੇਂ ਕੇਸ; 38 ਮੌਤਾਂ


ਨਵੀਂ ਦਿੱਲੀ, 21 ਜਨਵਰੀ

ਦਿੱਲੀ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਵਾਇਰਸ ਦੇ 10,756 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਸ ਮਹਾਮਾਰੀ ਕਾਰਨ 38 ਲੋਕਾਂ ਦੀ ਮੌਤ ਹੋਈ ਹੈ। ਰਾਜਧਾਨੀ ਵਿੱਚ ਅੱਜ 59 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਗਈ ਹੈ।

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਕਰੋਨਾ ਕਾਰਨ ਸ਼ੁੱਕਰਵਾਰ ਨੂੰ 9 ਮੌਤਾਂ ਹੋਈਆਂ ਹਨ ਤੇ 2,940 ਨਵੇਂ ਕੇੇਸ ਸਾਹਮਣੇ ਆਏ ਹਨ। ਮਰਨ ਵਾਲਿਆਂ ਵਿੱਚ ਕਾਂਗੜਾ ਦੇ ਤਿੰਨ ਵਸਨੀਕ, ਸਿਰਮੌਰ ਦੇ ਦੋ ਅਤੇ ਸ਼ਿਮਲਾ, ਸੋਲਨ, ਊਨਾ ਤੇ ਮੰਡੀ ਦਾ ਇਕ-ਇਕ ਵਸਨੀਕ ਸ਼ਾਮਲ ਹੈ। ਸੂਬੇ ਵਿੱਚ ਕਰੋਨਾ ਕਾਰਨ ਹੁਣ ਤਕ 3908 ਮੌਤਾਂ ਹੋ ਚੁੱਕੀਆਂਂ ਹਨ। -ਪੀਟੀਆਈ



Source link