ਨਵੀਂ ਦਿੱਲੀ, 22 ਜਨਵਰੀ
ਦਿੱਲੀ ਵਿੱਚ ਸ਼ਨਿਚਰਵਾਰ ਨੂੰ ਕਰੋਨਾ ਵਾਇਰਸ ਕਾਰਨ 45 ਮੌਤਾਂ ਹੋਈਆਂ ਹਨ ਜੋ ਕਿ ਪਿਛਲੇ ਸਾਲ 5 ਜੂਨ ਤੋਂ ਬਾਅਦ ਸਭ ਤੋਂ ਵਧ ਹਨ। ਇਸੇ ਦੌਰਾਨ ਕਰੋਨਾ ਦੇ 11,486 ਨਵੇਂ ਮਾਮਲੇ ਸਾਹਮਣੇ ਆਏ ਹਨ।
ਕਰੋਨਾ ਪੀੜਤ ਲਤਾ ਮੰਗੇਸ਼ਕਰ ਦੀ ਸਿਹਤ ‘ਚ ਸੁਧਾਰ
ਮੁੰਬਈ: ਦੇਸ਼ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ (92), ਜਿਸ ਨੂੰ ਕੁਝ ਦਿਨ ਪਹਿਲਾਂ ਕਰੋਨਾ ਹੋ ਗਿਆ ਸੀ, ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਸ ਨੂੰ 8 ਜਨਵਰੀ ਨੂੰ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਫਿਲਹਾਲ ਉਹ ਆਈਸੀਯੂ ਵਿੱਚ ਹੀ ਹੈ। ਹਸਪਤਾਲ ਦੇ ਐਸੋਸੀਏਟ ਪ੍ਰੋ. ਪ੍ਰਤੀਤ ਸਮਦਾਨੀ ਨੇ ਦੱਸਿਆ ਕਿ ਹਾਲੇ ਇਹ ਦੱਸਣਾ ਮੁਮਕਿਨ ਨਹੀਂ ਕਿ ਲਤਾ ਮੰਗੇਸ਼ਕਰ ਹੋਰ ਕਿੰਨੇ ਦਿਨ ਹਸਪਤਾਲ ਰਹੇਗੀ। -ਪੀਟੀਆਈ