ਘੇਰਲੂ ਇਕਾਂਤਵਾਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮਾਂਡਵੀਆਂ ਵੱਲੋਂ ਸੂਬਿਆਂ ਨੂੰ ਟੈਲੀ ਕੰਸਲਟੈਂਸੀ ਵਧਾਉਣ ਦੀ ਸਲਾਹ


ਨਵੀਂ ਦਿੱਲੀ, 25 ਜਨਵਰੀ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੱਡੀ ਗਿਣਤੀ ਕੋਵਿਡ-ਮਰੀਜ਼ਾਂ ਦੇ ਘਰ ਵਿੱਚ ਇਕਾਂਤਵਾਸ ਹੋਣ ਦੇ ਮੱਦੇਨਜ਼ਰ ਮੰਗਲਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਟੈਲੀ ਕੰਸਲਟੈਂਸੀ ਵਧਾਉਣ ਦੀ ਸਲਾਹ ਦਿੱਤੀ। ਸਿਹਤ ਮੰਤਰਾਲੇ ਦੇ ਇਕ ਬਿਆਨ ਅਨੁਸਾਰ ਉਨ੍ਹਾਂ ਨੇ ਨੌਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਉੱਤਰਾਖੰਡ, ਹਰਿਆਣਾ, ਦਿੱਲੀ, ਲੱਦਾਖ਼ ਅਤੇ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਪ੍ਰਸ਼ਾਸਕਾਂ ਨਾਲ ਗੱਲਬਾਤ ਕੀਤੀ। ਸਿਹਤ ਮੰਤਰੀ ਨੇ ਇਸ ਮੌਕੇ ਉਨ੍ਹਾਂ ਨੂੰ ‘ਹੱਬ ਅਤੇ ਸਪੋਕ ਮਾਡਲ’ ਅਪਣਾਉਣ ਅਤੇ ਹੋਰ ਟੈਲੀ ਕੰਸਲਟੈਂਸੀ ਕੇਂਦਰ ਖੋਲ੍ਹਣ ਲਈ ਕਿਹਾ। ਇਸ ਨਾਲ ਲਾਭਪਾਤਰੀਆਂ ਨੂੰ ਜ਼ਿਲ੍ਹੇ ਵਿੱਚ ਬੈਠੇ ਅਧਿਕਾਰੀਆਂ ਤੋਂ ਸਲਾਹ ਲੈਣ ਵਿੱਚ ਮਦਦ ਮਿਲੇਗੀ। -ਏਜੰਸੀ



Source link