ਉੱਤਰੀ ਕੋਰੀਆ ਵੱਲੋਂ ਦੋ ਸ਼ੱਕੀ ਮਿਜ਼ਾਈਲਾਂ ਦਾ ਪਰੀਖਣ


ਸਿਓਲ, 27 ਜਨਵਰੀ

ਉੱਤਰੀ ਕੋਰੀਆ ਨੇ ਇਸ ਮਹੀਨੇ ਛੇਵੀਂ ਵਾਰ ਆਪਣੇ ਹਥਿਆਰਾਂ ਦਾ ਪਰੀਖਣ ਕਰਦੇ ਹੋਏ ਅੱਜ ਦੋ ਸ਼ੱਕੀ ਬੈਲਿਸਟਿਕ ਮਿਜ਼ਾਈਲਾਂ ਸਮੁੰਦਰ ਵਿਚ ਦਾਗੀਆਂ। ਦੱਖਣੀ ਕੋਰੀਆ ਦੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ।

ਮਾਹਿਰਾਂ ਦਾ ਕਹਿਣਾ ਹੈ ਕਿ ਪਰੀਖਣ ਗਤੀਵਿਧੀ ਵਿਚ ਉੱਤਰੀ ਕੋਰੀਆ ਦੀ ਅਸਾਧਾਰਨ ਢੰਗ ਨਾਲ ਤੇਜ਼ੀ ਦਾ ਉਦੇਸ਼ ਉਸ ਉੱਪਰ ਅਤੇ ਉਸ ਦੇ ਪਰਮਾਣੂ ਨਿਸ਼ਸਤਰੀਕਰਨ ਪ੍ਰੋਗਰਾਮਾਂ ਖ਼ਿਲਾਫ਼ ਅਮਰੀਕਾ ਦੀ ਅਗਵਾਈ ਵਾਲੀਆਂ ਪਾਬੰਦੀਆਂ ਨੂੰ ਘੱਟ ਕਰਨ ਲਈ ਬਾਇਡਨ ਪ੍ਰਸ਼ਾਸਨ ‘ਤੇ ਦਬਾਅ ਬਣਾਉਣਾ ਹੈ। ਉੱਤਰੀ ਕੋਰੀਆ ‘ਤੇ ਅਮਰੀਕਾ ਵੱਲੋਂ ਨਵੇਂ ਸਿਰੇ ਤੋਂ ਪਾਬੰਦੀਆਂ ਲਗਾਉਣ ਨਾਲ ਸਥਿਤੀ ਹੋਰ ਵਿਗੜ ਚੁੱਕੀ ਹੈ ਕਿਉਂਕਿ ਮਹਾਮਾਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਹਿਲਾ ਦਿੱਤਾ ਹੈ ਜੋ ਪਹਿਲਾਂ ਤੋਂ ਹੀ ਵਿਗੜੀ ਹੋਈ ਸੀ। -ਏਪੀSource link