ਮੁੰਬਈ, 29 ਜਨਵਰੀ
ਪ੍ਰਸਿੱਧ ਪਿੱਠਵਰਤੀ ਗਾਇਕਾ ਲਤਾ ਮੰਗਸ਼ਕਰ (92) ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ, ਪਰ ਉਹ ਹਾਲੇ ਵੀ ਆਈਸੀਯੂ ਵਿੱਚ ਹਨ। ਲਤਾ ਮੰਗੇਸ਼ਕਰ ਦਾ ਇਲਾਜ ਕਰ ਰਹੀ ਟੀਮ ‘ਚ ਸ਼ਾਮਲ ਡਾਕਟਰ ਪ੍ਰਤੀਤ ਸਮਦਾਨੀ ਨੇ ਸ਼ਨਿਚਰਵਾਰ ਨੂੰ ਦੱਸਿਆ, ”ਉਹ ਢਾਈ ਦਿਨ ਤੋਂ ਵੈਂਟੀਲੇਟਰ ‘ਤੇ ਨਹੀਂ ਹਨ, ਪਰ ਹਾਲੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ‘ਚ ਮਾਮੂਲੀ ਸੁਧਾਰ ਕਾਰਨ ਵੈਂਟੀਲੇਟਰ ਹਟਾ ਦਿੱਤਾ ਗਿਆ ਹੈ।” ਡਾਕਟਰ ਨੇ ਕਿਹਾ ਕਿ ਲਤਾ ਮੰਗੇਸ਼ਕਰ ਦੀ ਹਾਲਤ ‘ਚ ਸੁਧਾਰ ਸੰਕੇਤ ਦਿਖਾਈ ਦਿੱਤੇ ਹਨ। ਜ਼ਿਕਰਯੋਗ ਹੈ ਕਿ ਲਤਾ ਮੰਗੇਸ਼ਕਰ ਨੂੰ ਕਰੋਨਾ ਪਾਜ਼ਟਿਵ ਜਾਣ ਮਗਰੋਂ ਲੰਘੀ 8 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। -ਪੀਟੀਆਈ