ਨਵੀਂ ਦਿੱਲੀ, 30 ਜਨਵਰੀ
ਇਜ਼ਰਾਈਲ ਦੀ ਸਪਾਈਵੇਅਰ ਪੈਗਾਸਸ ਦੀ ਕਥਿਤ ਵਰਤੋਂ ਬਾਰੇ ਸੁਪਰੀਮ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਅਦਾਲਤ ਨੂੰ ਇਸ ਵਿਸ਼ੇ ‘ਤੇ ਅਮਰੀਕੀ ਅਖਬਾਰ ‘ਨਿਊਯਾਰਕ ਟਾਈਮਜ਼’ ਦਾ ਹਵਾਲਿਆਂ ਦਿੰਦਿਆਂ ਸਾਲ 2017 ਦੇ ਭਾਰਤ-ਇਜ਼ਰਾਈਲ ਰੱਖਿਆ ਸੌਦੇ ਦੀ ਜਾਂਚ ਦੇ ਆਦੇਸ਼ ਦੇਣ ਦੀ ਅਪੀਲੀ ਕੀਤੀ ਗਈ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਇਜ਼ਰਾਈਲ ਨਾਲ 2 ਅਰਬ ਡਾਲਰ ਦੇ ਰੱਖਿਆ ਸੌਦੇ ਦੇ ਹਿੱਸੇ ਵਜੋਂ ਪੈਗਾਸਸ ਸਪਾਈਵੇਅਰ ਖਰੀਦਿਆ ਸੀ।