ਹਿੰਦੂ ਮਹਾਸਭਾ ਵੱਲੋਂ ਨੱਥੂਰਾਮ ਗੌਡਸੇ ਨੂੰ ਸ਼ਰਧਾਂਜਲੀ, ਕਾਲੀਚਰਨ ਮਹਾਰਾਜ ਨੂੰ ਦਿੱਤਾ 'ਭਾਰਤ ਰਤਨ'

ਹਿੰਦੂ ਮਹਾਸਭਾ ਵੱਲੋਂ ਨੱਥੂਰਾਮ ਗੌਡਸੇ ਨੂੰ ਸ਼ਰਧਾਂਜਲੀ, ਕਾਲੀਚਰਨ ਮਹਾਰਾਜ ਨੂੰ ਦਿੱਤਾ 'ਭਾਰਤ ਰਤਨ'


ਭੋਪਾਲ/ਗਵਾਲੀਅਰ, 30 ਜਨਵਰੀ

ਮਹਾਤਮਾ ਗਾਂਧੀ ਦੀ ਬਰਸੀ ਦੇ ਮੌਕੇ ‘ਤੇ ਐਤਵਾਰ ਨੂੰ ਹਿੰਦੂ ਮਹਾਸਭਾ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ‘ਗੌਡਸੇ ਆਪਟੇ ਸਮਿ੍ਤੀ ਦਿਵਸ’ ਮਨਾ ਕੇ ਉਨ੍ਹਾਂ ਦੇ ਕਾਤਲ ਨੱਥੂਰਾਮ ਗੌਡਸੇ ਅਤੇ ਸਹਿ ਦੋਸ਼ੀ ਨਰਾਇਣ ਆਪਟੇ ਨੂੰ ਸ਼ਰਧਾਂਜਲੀ ਭੇਟ ਕੀਤੀ। ਹਿੰਦੂਵਾਦੀ ਸੰਗਠਨ ਨੇ ਗਵਾਲੀਅਰ ਵਿੱਚ ਜੇਲ੍ਹ ਵਿੱਚ ਬੰਦ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਸਣੇ ਪੰਜ ਵਿਅਕਤੀਆਂ ਨੂੰ ‘ਗੌਡਸੇ-ਆਪਟੇ ਭਾਰਤ ਰਤਨ’ ਵੀ ਪ੍ਰਦਾਨ ਕੀਤਾ। ਕਾਬਿਲੇਗੌਰ ਹੈ ਕਿ ਕਾਲੀਚਰਜ ਮਹਾਰਾਜ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇਕ ਧਰਮ ਸਭਾ ਦੌਰਾਨ ਮਹਾਤਮਾ ਗਾਂਧੀ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹੇਠ ਦਸੰਬਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਿੰਦੂ ਮਹਾਸਭਾ ਦੇ ਕੌਮੀ ਮੀਤ ਪ੍ਰਧਾਨ ਜੈਵੀਰ ਭਾਰਦਵਾਜ ਨੇ ਫੋਨ ‘ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ”ਅਸੀਂ ਭਾਰਤ ਨੂੰ ਅਖੰਡ ਭਾਰਤ ਬਣਾਉਣ ਲਈ ਪਾਕਿਸਤਾਨ ਨਾਲ ਜੋੜਨ ਦੇ ਸੰਕਲਪ ਨਾਲ ਭਾਰਤ ਮਾਤਾ ਦੀ ‘ਆਰਤੀ’ ਕੀਤੀ। ਅਸੀਂ 30 ਜਨਵਰੀ, 1948 ਨੂੰ ਹੋਈ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ 30 ਜਨਵਰੀ ਨੂੰ ‘ਗੋਡਸੇ ਆਪਟੇ ਸਮ੍ਰਿਤੀ ਦਿਵਸ’ ਵਜੋਂ ਦਿਵਸ ਮਨਾ ਰਹੇ ਹਾਂ।”-ਏਜੰਸੀ



Source link