ਮਰਹੂਮ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ

ਮਰਹੂਮ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ


ਨਵੀਂ ਦਿੱਲੀ, 31 ਜਨਵਰੀ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਆਰਥਿਕ ਸਮੀਖਿਆ ਲੋਕ ਸਭਾ ‘ਚ ਪੇਸ਼ ਕੀਤੇ ਜਾਣ ਤੇ ਕੁਝ ਮਰਹੂਮ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਹੇਠਲੇ ਸਦਨ ਦੀ ਕਾਰਵਾਈ ਸੋਮਵਾਰ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਭਾਸ਼ਣ ਮਗਰੋਂ ਕਰੀਬ 12.40 ਵਜੇ ਲੋਕ ਸਭਾ ਦੀ ਬੈਠਕ ਸ਼ੁਰੂ ਹੋਈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੇ ਸਾਬਕਾ ਮੈਂਬਜ, ਜੀ.ਐੱਸ. ਰਾਜਹੰਸ, ਪੀਟੀ ਥਾਮਸ, ਡਾ. ਮਹੇਂਦਰ ਪ੍ਰਸਾਦ, ਰਾਜਵੀਰ ਸਿੰਘ, ਸ਼ੁਕੰਤਲਾ ਦੇਵੀ, ਤਿਲਕਰਾਜ ਸਿੰਘ, ਏਜੀਐੱਸ ਰਾਮ ਬਾਬੂ ਤੇ ਗੰਗਾ ਰਾਮ ਕੌਲ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਵਿੱਤ ਮੰਤਰੀ ਸੀਤਾਰਾਮਨ ਨੇ ਆਰਥਿਕ ਸਮੀਖਿਆ ਦੀ ਕਾਪੀ ਸੰਸਦ ਦੀ ਬੈਂਚ ‘ਤੇ ਰੱਖੀ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੌਗਤ ਰਾਏ ਨੇ ਪੁੱਛਿਆ ਕਿ ਕੀ ਇਸ ਦੀ ਹਾਰਡ ਕਾਪੀ ਨਹੀਂ ਮਿਲੀ। ਇਸ ਦੇ ਜਵਾਬ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਡਿਜੀਟਲ ਸੰਸਦ ਵਿੱਚ ਡਿਜੀਟਲ ਕੰਮ ਹੋ ਰਿਹਾ ਹੈ। ਉਨ੍ਹਾਂ ਇਸ ਸਬੰਧੀ ਮੋਬਾਈਲ ਐਪ ਦੀ ਜਾਣਕਾਰੀ ਵੀ ਦਿੱਤੀ। ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ। -ਏਜੰਸੀ



Source link