ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 30 ਜਨਵਰੀ
ਸਥਾਨਕ ਵਿਧਾਨ ਸਭਾ ਹਲਕੇ ਵਿਚ ਪੈਂਦੇ ਚੰਗਰ ਇਲਾਕੇ ਦੇ ਪਿੰਡ ਲਖੇੜ ਵਿਚ ਆਮ ਆਦਮੀ ਪਾਰਟੀ ‘ਆਪ’ ਵੱਲੋਂ ਚੋਣ ਮੀਟਿੰਗ ਕੀਤੀ ਗਈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਪੰਥਕ ਹਲਕੇ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਪਾਰਟੀਆਂ ਤੋਂ ਦੁਖੀ ਹਨ।
ਉਨ੍ਹਾਂ ਵੱਡੀ ਗਿਣਤੀ ਪਹੁੰਚੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਿਸ ਤਰ੍ਹਾਂ ਤੁਸੀਂ ਉਨ੍ਹਾਂ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ, ਉਹ ਵੀ ਪੂਰੀ ਇਮਾਨਦਾਰੀ ਅਤੇ ਤਨੋ-ਮਨੋ ਇਸ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ। ਇਸ ਮੌਕੇ ਚੰਗਰ ਹਲਕੇ ਦੇ ਪ੍ਰਧਾਨ ਕੈਪਟਨ ਗੁਰਨਾਮ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਜਸਬੀਰ ਸਿੰਘ ਅਰੋੜਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਮਿੱਕਰ ਸਿੰਘ, ਬਲਾਕ ਸੰਮਤੀ ਦੇ ਚੇਅਰਮੈਨ ਰਕੇਸ਼ ਕੁਮਾਰ ਮਹਿਲਮਾ, ਸੂਬੇਦਾਰ ਰਾਮਪਾਲ ਮੋਹੀਵਾਲ, ਰਾਣਾ ਰਣਵੀਰ ਝਿੰਜੜੀ, ਚੌਧਰੀ ਰਮੇਸ਼ ਕੁਮਾਰ, ਅਨੰਤਰਾਮ ਮੋਹੀਵਾਲ, ਮਾਸਟਰ ਹਰਦਿਆਲ ਸਿੰਘ, ਜਸਪਾਲ ਸਿੰਘ ਢਾਹੇਂ, ਊਸ਼ਾ ਰਾਣੀ, ਕੇਸਰ ਸਿੰਘ ਸੰਧੂ, ਦੀਪਕ ਸੋਨੀ, ਰਾਹੁਲ ਸੋਨੀ, ਦੀਪਕ ਆਂਗਰਾ, ਸਰਬਜੀਤ ਸਿੰਘ ਭਟੋਲੀ, ਸੂਬੇਦਾਰ ਰਾਮਪਾਲ ਮੋਹੀਵਾਲ, ਰਾਣਾ ਰਣਵੀਰ ਝਿੰਜੜੀ, ਚੌਧਰੀ ਰਮੇਸ਼ ਸਣੇ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।